ਵਧੀਆਂ ਕੀਮਤਾਂ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਭੇਂਟ ਕੀਤੇ ਆਲੂ ਅਤੇ ਪਿਆਜ਼

0
82

ਪਠਾਨਕੋਟ, 2 ਨਵੰਬਰ (TLT News)- ਆਲੂਆਂ ਅਤੇ ਪਿਆਜ਼ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਆਮ ਆਦਮੀ ਮਹਿੰਗਾਈ ਦੇ ਬੋਝ ਹੇਠ ਪੂਰੀ ਤਰ੍ਹਾਂ ਦੱਬ ਚੁੱਕਾ ਹੈ। ਇਸੇ ਮੁੱਦੇ ‘ਤੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਆਗੂ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਦੀ ਅਗਵਾਈ ਹੇਠ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਨ੍ਹਾਂ ਦੀ ਬੈਂਕ ਕਾਲੋਨੀ ਵਿਖੇ ਸਥਿਤ ਨਿਵਾਸ ਸਥਾਨ ‘ਤੇ ਰੋਸ ਵਜੋਂ ਆਲੂ ਅਤੇ ਪਿਆਜ਼ ਭੇਂਟ ਕਰਨ ਪਹੁੰਚੇ। ਇਸ ਦੌਰਾਨ ਪੁਲਿਸ ਵਲੋਂ ਪਹਿਲਾਂ ਕਾਂਗਰਸੀ ਆਗੂਆਂ ਨੂੰ ਰੋਕਿਆ ਗਿਆ ਪੁਲਿਸ ਦੇ ਰੋਕਣ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ, ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਚੇਅਰਮੈਨ ਵਿਭੂਤੀ ਸ਼ਰਮਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਨਿਲ ਦਾਰਾ ਸਮੇਤ ਕੁਝ ਆਗੂ ਅਸ਼ਵਨੀ ਸ਼ਰਮਾ ਦੇ ਘਰ ਬਾਹਰ ਆਲੂਆਂ ਅਤੇ ਪਿਆਜ਼ਾਂ ਦੀ ਟੋਕਰੀਆਂ ਰੱਖ ਉੱਥੋਂ ਵਾਪਸ ਪਰਤ ਆਏ। ਹਾਲਾਂਕਿ ਇਸ ਦੌਰਾਨ ਅਸ਼ਵਨੀ ਸ਼ਰਮਾ ਆਪਣੇ ਘਰ ‘ਚ ਮੌਜੂਦ ਨਹੀਂ ਸਨ।