ਕਿਸਾਨ ਦੀਆਂ 11 ਮੱਝਾਂ ਚੋਰੀ, 7 ਲੱਖ ਦੇ ਕਰੀਬ ਨੁਕਸਾਨ

0
136

ਰਾਮ ਤੀਰਥ (ਅੰਮ੍ਰਿਤਸਰ), 1 ਨਵੰਬਰ (TLT News) – ਬੀਤੀ 31 ਅਕਤੂਬਰ ਦੀ ਰਾਤ ਨੂੰ ਪਿੰਡ ਵਡਾਲਾ ਭਿੱਟੇਵੱਡ ਨੇੜਿਓਂ ਇਕ ਕਿਸਾਨ ਦੀ ਹਵੇਲੀ ਵਿਚ ਬੱਝੀਆਂ 11 ਮੱਝਾਂ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ । ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਪਿੰਡ ਕਾਲੇ ਘਣੂਪੁਰ ਵਿਖੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਜ਼ਮੀਨ ਤੇ ਪਸ਼ੂਆਂ ਵਾਲੀ ਹਵੇਲੀ ਪਿੰਡ ਵਡਾਲਾ ਭਿੱਟੇਵੱਡ ਵਿਖੇ ਫੌਜੀ ਛਾਉਣੀ ਦੇ ਕੋਲ ਹੈ। ਉਹ ਸ਼ਾਮ ਨੂੰ ਮੱਝਾਂ ਦਾ ਦੁੱਧ ‘ਚੋ ਕੇ ਆਪਣੇ ਘਰ ਚਲੇ ਗਏ ਤਾਂ ਰਾਤ ਸਮੇਂ ਕੋਈ ਅਣਪਛਾਤੇ ਵਿਅਕਤੀ ਉਨ੍ਹਾਂ ਦੀ ਹਵੇਲੀ ਵਿਚ ਬੰਨੀਆਂ ਹੋਈਆਂ 11 ਕੀਮਤੀ ਮੱਝਾਂ ਖੋਲ੍ਹ ਕੇ ਲੈ ਗਏ। ਚੋਰੀ ਹੋਈਆਂ ਮੱਝਾਂ ਦੀ ਕੀਮਤ 6-7 ਲੱਖ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ । ਇਸ ਦੀ ਸੂਚਨਾ ਸਬੰਧਤ ਪੁਲਿਸ ਥਾਣਾ ਕੰਬੋਅ ਵਿਖੇ ਦਿੱਤੀ ਗਈ ਹੈ।