ਪਰਾਲੀ ਸਾੜਨ ਦੇ ਦੋਸ਼ ‘ਚ ਕਿਸਾਨ ਦੀ ਪੁੱਛਗਿੱਛ ਕਰਨ ਦੇ ਵਿਰੋਧ ‘ਚ ਥਾਣੇ ਅੱਗੇ ਲਾਇਆ ਧਰਨਾ

0
87

ਬੁਢਲਾਡਾ, 31 ਅਕਤੂਬਰ (TLT News)- ਥਾਣਾ ਸ਼ਹਿਰੀ ਪੁਲਿਸ ਵਲੋਂ ਪਿੰਡ ਰੱਲੀ ਦੇ ਇਕ ਕਿਸਾਨ ਨੂੰ ਪਰਾਲੀ ਸਾੜਨ ਦੇ ਦੋਸ਼ ‘ਚ ਥਾਣੇ ਸੱਦਣ ਦਾ ਵਿਰੋਧ ਕਰਦਿਆ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਦੇ ਅਗਵਾਈ ਹੇਠ ਸੈਂਕੜੇ ਮਰਦ-ਔਰਤਾਂ ਨੇ ਥਾਣੇ ਅੱਗੋਂ ਲੰਘਦੀ ਰੇਲਵੇ ਰੋਡ ਜਾਮ ਕਰਕੇ ਧਰਨਾ ਲਾ ਦਿੱਤਾ ਹੈ।ਧਰਨੇ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਖੇਤਾਂ ‘ਚ ਜਾ ਕੇ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕਰਨ ਦਾ ਡਰਾਵਾ ਦੇਣਗੇ, ਉਨ੍ਹਾਂ ਦਾ ਉੱਥੇ ਹੀ ਘਿਰਾਓ ਕੀਤਾ ਜਾਵੇਗਾ।