ਬੁਢਲਾਡਾ ਸ਼ਹਿਰ ਅੰਦਰ ਸਕੂਲ ਦੀ ਕੰਧ ‘ਤੇ ਲਿਖੇ ਗਏ ਖ਼ਾਲਿਸਤਾਨ ਦੇ ਨਾਅਰੇ

0
88

ਬੁਢਲਾਡਾ, 30 ਅਕਤੂਬਰ (TLT News)- ਬੀਤੀ ਰਾਤ ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੀ ਬਾਹਰਲੀ ਕੰਧ ‘ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਗਏ। ਇਸ ਸਬੰਧੀ ਉਸ ਵੇਲੇ ਪਤਾ ਲੱਗਾ ਜਦੋਂ ਪੁਲਿਸ ਦਾ ਇਕ ਜਵਾਨ ਆਪਣੀ ਡਿਊਟੀ ‘ਤੇ ਜਾਣ ਲੱਗਾ ਤਾਂ ਉਸ ਦੀ ਨਜ਼ਰ ਕੰਧ ‘ਤੇ ਲਿਖੇ ਨਾਅਰਿਆਂ ‘ਤੇ ਪਈ। ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਸ਼ਹਿਰੀ ਨੂੰ ਦਿੱਤੀ, ਜਿਸ ਨੇ ਮੌਕੇ ‘ਤੇ ਪਹੁੰਚ ਨਾਅਰਿਆਂ ‘ਤੇ ਕਾਲਾ ਰੰਗ ਫੇਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।