ਨਵਾਂਸ਼ਹਿਰ ‘ਚ ਰੂਹ-ਕੰਬਾਊ ਮਾਮਲਾ ਆਇਆ ਸਾਹਮਣੇ, ਪੁੱਤਰ ਵਲੋਂ ਮਾਪਿਆਂ ਦਾ ਬੇਰਹਿਮੀ ਨਾਲ ਕਤਲ

0
132

ਬਲਾਚੌਰ, 30 ਅਕਤੂਬਰ (TLT News)- ਜ਼ਿਲ੍ਹਾ ਨਵਾਂਸ਼ਹਿਰ ਦੀ ਸਬ ਡਵੀਜ਼ਨ ਬਲਾਚੌਰ ਦੇ ਪਿੰਡ ਬੁਰਜ ਬੇਟ ਨੇੜੇ ਪਿੰਡ ਕੰਗਣਾ ਬੇਟ ਵਿਖੇ ਇਕ ਪੁੱਤਰ ਵਲੋਂ ਆਪਣੇ ਮਾਂ-ਬਾਪ ਦਾ ਤੇਜ਼ਧਾਰ ਹਥਿਆਰ ਨਾਲ ਬੜੀ ਬੇਰਹਿਮੀ ਨਾਲ ਕਤਲ ਕਰਨ ਦੀ ਜਾਣਕਾਰੀ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਜੋਗਿੰਦਰਪਾਲ ਰਾਣਾ ਪੁੱਤਰ ਰਸਾਲ ਸਿੰਘ ਅਤੇ ਪਰਮਜੀਤ ਕੌਰ ਵਜੋਂ ਹੋਈ ਹੈ। ਕਤਲ ਕਰਨ ਉਪਰੰਤ ਕਾਤਲ ਹਰਦੀਪ ਸਿੰਘ ਉਰਫ਼ ਹਰੀਸ਼ ਫ਼ਰਾਰ ਹੋ ਗਿਆ।ਉੱਧਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।