ਜਾਖੜ ਦਾ ਮੋਦੀ ਸਰਕਾਰ ‘ਤੇ ਨਿਸ਼ਾਨਾ, ਕਿਹਾ- ਪੰਜਾਬੀਆਂ ਨੂੰ ਸਬਕ ਸਿਖਾਉਣ ਲਈ ਲੱਗ ਸਕਦੀ ਹੈ ‘ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ’ ‘ਤੇ ਪਾਬੰਦੀ

0
147

ਚੰਡੀਗੜ੍ਹ, 27 ਅਕਤੂਬਰ (TLT News)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ‘ਚ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ‘ਤੇ ਕੇਂਦਰ ਸਰਕਾਰ ਦੇ ਸਖ਼ਤ ਰਵੱਈਏ ਤੇ ਪੰਜਾਬ ‘ਚ ਮਾਲ ਗੱਡੀਆਂ ਦੀ ਆਵਾਜਾਈ ਨੂੰ ਰੋਕਣ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਮੋਦੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਵੀ ਸਾਧੇ ਹਨ। ਜਾਖੜ ਨੇ ਇਸ ਸਬੰਧੀ ਅੱਜ ਸਵੇਰੇ ਦੋ ਟਵੀਟ ਕੀਤੇ। ਆਪਣੇ ਪਹਿਲੇ ਟਵੀਟ ‘ਚ ਉਨ੍ਹਾਂ ਕਿਹਾ, ”ਪੰਜਾਬੀਆਂ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਸਬਕ ਸਿਖਾਉਣ ਲਈ, ਦਿੱਲੀ ਦਾ ਕੋਈ ਸਿਆਣਾ ਵਿਅਕਤੀ ਭਾਰਤ ‘ਚ ‘ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ’ ਰੱਖਣ ‘ਤੇ ਵੀ ਪਾਬੰਦੀ ਲਗਾ ਸਕਦਾ ਹੈ। ਭਾਰਤ ਵਰਗੇ ਵੱਡੇ ਦੇਸ਼ ਨੂੰ ਇਕ ਸਮਾਨ ਰੂਪ ‘ਚ ਵੱਡੇ ਦਿਲ ਨਾਲ ਸਾਸ਼ਨ ਕਰਨ ਦੀ ਲੋੜ ਹੈ।” ਮੋਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਜਾਖੜ ਨੇ ਇਕ ਹੋਰ ਟਵੀਟ ਕੀਤਾ ਅਤੇ ਕਿਹਾ, ”ਪਹਿਲਾਂ ਪੰਜਾਬ ਦੇ ਜੀ. ਐਸ. ਟੀ. ਦਾ ਬਕਾਇਆ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਹੁਣ ਪੰਜਾਬ ਲਈ ਰੇਲ ਗੱਡੀਆਂ ਰੋਕ ਦਿੱਤੀਆਂ।