ਬੀ. ਐਸ. ਐਫ. ਹੈੱਡਕੁਆਰਟਰ ਸਾਹਮਣੇ ਚੋਰਾਂ ਨੇ ਕੰਧ ਨੂੰ ਸੰਨ ਲਗਾ ਕੇ ਕੀਮਤੀ ਮੌਬਾਇਲ ਕੀਤੇ ਚੋਰੀ

0
1923

ਅਜਨਾਲਾ, 26 ਅਕਤੂਬਰ (tlt news)- ਅਜਨਾਲਾ ਸ਼ਹਿਰ ਦੇ ਚੁਗਾਵਾਂ ਰੋਡ ‘ਤੇ ਸਥਿਤ ਬੀ. ਐਸ. ਐਫ. ਹੈੱਡਕੁਆਰਟਰ ਦੇ ਐਨ ਸਾਹਮਣੇ ਚੋਰਾਂ ਨੇ ਇਕ ਦੁਕਾਨ ਦੀ ਕੰਧ ਨੂੰ ਸੰਨ ਲਗਾ ਕੇ ਕੀਮਤੀ ਮੋਬਾਇਲ ਚੋਰੀ ਕਰ ਲਏ। ਦੁਕਾਨਦਾਰ ਅਸ਼ਵਨੀ ਸ਼ਰਮਾ ਅਤੇ ਸੋਹਿਤ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਆਪਣੀ ਦੁਕਾਨ ਬੰਦ ਕਰਕੇ ਗਏ ਸਨ ਅਤੇ ਅੱਜ ਸਵੇਰੇ ਦੁਕਾਨ ‘ਤੇ ਆਉਣ ‘ਤੇ ਉਨ੍ਹਾਂ ਨੂੰ ਚੋਰੀ ਦੀ ਵਾਰਦਾਤ ਬਾਰੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਚੋਰ ਰਾਤ ਸਮੇਂ ਕਾਲਜ ਰੋਡ ਵਾਲੀ ਸਾਈਡ ਤੋਂ ਦੁਕਾਨ ਦੀ ਕੰਧ ਤੋੜ ਕੇ ਅੰਦਰ ਦਾਖਿਲ ਹੋਏ ਅਤੇ ਉਨ੍ਹਾਂ ਕਰੀਬ 1 ਲੱਖ ਰੁਪਏ ਦੇ ਮੋਬਾਇਲ ਚੋਰੀ ਕਰ ਲਏ। ਦੁਕਾਨਾਂ ਮਾਲਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੋਰ ਉਨ੍ਹਾਂ ਦੀ ਦੁਕਾਨ ‘ਚੋਂ 3-4 ਵਾਰ ਕੀਮਤੀ ਸਮਾਨ ਚੋਰੀ ਕਰ ਚੁੱਕੇ ਹਨ ਅਤੇ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਪੁਲਿਸ ਚੋਰਾਂ ਨੂੰ ਨਹੀਂ ਫੜ ਸਕੀ।Àੁੱਧਰ ਇਸ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਜਨਾਲਾ ਦੇ ਐਸ. ਐਚ. ਓ. ਇੰਸਪੈਕਟਰ ਰਵਿੰਦਰਪਾਲ ਸਿੰਘ ਗਰੇਵਾਲ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।