ਭਿਆਨਕ ਸੜਕ ਹਾਦਸੇ ਦੌਰਾਨ ਪਿਓ ਪੁੱਤ ਸਮੇਤ ਤਿੰਨ ਦੀ ਮੌਤ, ਵਿਆਹ ਦੀਆਂ ਖੁਸ਼ੀਆ ਗਮ ‘ਚ ਬਦਲੀਆ

0
155

ਭਗਤਾ ਭਾਈਕਾ (ਬਠਿੰਡਾ), 24 ਅਕਤੂਬਰ (TLT News)- ਨਜ਼ਦੀਕੀ ਪਿੰਡ ਸਿਰੀਏਵਾਲਾ ਵਿਖੇ ਕਾਰ ਅਤੇ ਪਰਾਲੀ ਦੀਆਂ ਗੱਠਾਂ ਵਾਲੇ ਟਰੈਕਟਰ ਵਿਚਕਾਰ ਵਾਪਰੇ ਭਿਆਨਕ ਹਾਦਸੇ ਦੌਰਾਨ ਪਿਓ ਪੁੱਤ ਸਮੇਤ ਇਕ ਹੋਰ ਮੌਤ ਹੋ ਗਈ ਹੈ, ਜਦਕਿ ਦੋ ਔਰਤਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆ ਹਨ। ਉਕਤ ਸਾਰੇ ਵਿਆਹ ਸਮਾਗਮ ਵਿਚ ਹਿਸਾ ਲੈ ਕੇ ਵਾਪਸ ਪਰਤ ਰਹੇ ਸਨ। ਘਟਨਾ ਨੂੰ ਲੈ ਕੇ ਵਿਆਹ ਸਮਾਗਮ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆ ਹਨ। ਘਟਨਾ ਸਬੰਧੀ ਸਥਾਨਕ ਪੁਲਿਸ ਵਲੋਂ ਮੁਕਦਮਾ ਦਰਜ ਕਰ ਲਿਆ ਹੈ।