ਦੋ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ ‘ਚ ਮੌਤ, ਦੋ ਸਾਲ ਪਹਿਲਾਂ ਮਾਪਿਆਂ ਨੇ ਕਰਜ਼ਾ ਚੁੱਕ ਕੇ ਭੇਜਿਆ ਸੀ

0
154

ਸ਼ੇਰਪੁਰ TLT/ਵਿਦਿਆਰਥੀ ਪੰਕਜ ਗਰਗ (23) ਸ਼ੇਰਪੁਰ ਦੀ ਕੈਨੇਡਾ ‘ਚ ਤੇਜ਼ ਬੁਖਾਰ ਹੋਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪੰਕਜ ਗਰਗ ਪੁੱਤਰ ਪਵਨ ਕੁਮਾਰ ਵਾਸੀ ਸ਼ੇਰਪੁਰ ਆਪਣੇ ਚੰਗੇ ਭਵਿੱਖ ਲਈ ਦੋ ਸਾਲ ਪਹਿਲਾਂ ਮਾਪਿਆਂ ਨੇ ਕਰਜ਼ਾ ਚੁੱਕ ਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਿਆ ਸੀ। ਜੋ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੇ ਦੋਸਤ ਵਿਸ਼ਾਲ ਰਿਸ਼ੀ, ਮਨਜਿੰਦਰ ਸਿੰਘ ਨੇ ਦੱਸਿਆ ਕਿ ਪੰਕਜ ਨੂੰ ਖਾਂਸੀ ਜ਼ੁਕਾਮ ਤੇ ਤੇਜ਼ ਬੁਖਾਰ ਹੋਇਆ। ਹਾਲਤ ਨੂੰ ਗੰਭੀਰ ਦੇਖਦਿਆਂ ਪੰਕਜ ਗਰਗ ਨੂੰ ਕੈਨੇਡਾ ਦੇ ਮਸਕੋਕਾ ਮੈਮੋਰੀਅਲ ਦੇ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਜਿੱਥੇ ਉਸ ਨੂੰ ਜ਼ਿਆਦਾ ਬੁਖ਼ਾਰ ਹੋਣ ਕਾਰਨ ਉਸ ਦਾ ਦਿਮਾਗ ਡੈੱਡ ਹੋ ਗਿਆ। ਆਈਸੀਯੂ ਵਿੱਚ ਰੱਖੇ ਪੰਕਜ ਗਰਗ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਇਹ ਖ਼ਬਰ ਸੁਣਦਿਆਂ ਹੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ।