Hummer Electric ਨੂੰ ਲੈ ਕੇ ਲੋਕਾਂ ‘ਚ ਦਿਸਿਆ ਗਜ਼ਬ ਦਾ ਕਰੇਜ਼, ਸਾਰੀਆਂ ਯੂਨਿਟਾਂ ਸਿਰਫ਼ 10 ਮਿੰਟਾਂ ‘ਚ ਵਿਕੀਆਂ

0
52

ਨਵੀਂ ਦਿੱਲੀ, TLT/ Electric vehicle segment ਨੂੰ ਇਕ ਨਵਾਂ ਮੋੜ ਦਿੰਦੇ ਹੋਏ ਜਨਰਲ ਮੋਟਰਜ਼ ਨੇ ਹਾਲ ਹੀ ‘ਚ ਆਪਣੇ Electric Hummer ਦਾ ਇਕ ਵੀਡੀਓ ਸਾਂਝਾ ਕੀਤਾ ਸੀ। Electric Hummer ਨੂੰ ਲੈ ਕੇ ਲੋਕਾਂ ‘ਚ ਕੁਝ ਅਜਿਹਾ ਕਰੇਜ਼ ਦੇਖਣ ਨੂੰ ਮਿਲਿਆ ਕੀ ਲੋਕਾਂ ਨੇ ਸਿਰਫ਼ ਇਕ ਵੀਡੀਓ ਨੂੰ ਦੇਖ ਕੇ ਇਸ ਪਿਕਅਪ ਵਾਹਨ ਦੀਆਂ ਸਾਰੀਆਂ ਯੂਨਿਟਾਂ ਨੂੰ ਖ਼ਰੀਦ ਲਿਆ। ਹਾਲਾਂਕਿ ਕੁਝ ਮੀਡੀਆ ਰਿਪੋਰਟਰ ‘ਚ ਕਿਹਾ ਜਾ ਰਿਹਾ ਹੈ ਕਿ ਵੀਡੀਓ ਸ਼ੇਅਰ ਕਰਨ ਦੇ ਸਿਰਫ਼ 10 ਮਿੰਟ ‘ਚ ਹੀ ਹਮਰ Electric ਦਾ ਪਹਿਲਾ ਪ੍ਰੋਡਕਸ਼ਨ ਬੈਚ ਵਿਕ ਗਿਆ ਸੀ।
ਕੰਪਨੀ ਦੀ ਅਧਿਕਾਰਿਕ ਵੈੱਬਸਾਈਟ ‘ਤੇ ਬੁਕਿੰਗ ਬੰਦ
ਦੱਸਣਯੋਗ ਹੈ ਕਿ Electric ਹਮਰ ਨੂੰ ਅਮਰੀਕਾ ‘ਚ ਬੁੱਧਵਾਰ ਨੂੰ ਲਾਂਚ ਕੀਤਾ ਗਿਆ ਸੀ। ਜਿਸ ਦੀ ਡਿਲੀਵਰੀ 2021 ਦੇ ਮਿਡ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਉੱਥੇ ਹੀ ਇੱਥੇ ਗੱਲ ਇਹ ਰਹੀ ਕਿ ਹਮਰ ਈਵੀ ਦੀ ਕੀਮਤ 112,595 ਡਾਲਰ ਹੈ ਜੋ ਭਾਰਤੀ ਰੁਪਏ ਦੇ ਹਿਸਾਬ ਨਾਲ 82 ਲੱਖ ਦੇ ਆਸਪਾਸ ਹੈ। ਫਿਲਹਾਲ ਜੀਐੱਮਸੀ ਦੀ ਵੈੱਬਸਾਈਟ ‘ਤੇ ‘reservations full’ banner over the Hummer EV ‘ Edition 1,’ ਬੈਨਰ ਦਿਖਾਈ ਦੇ ਰਿਹਾ ਹੈ। ਹਮਰ ਦੇ ਅਗਲੇ ਵਰਜਨ ਦਾ ਪ੍ਰੋਡਕਸ਼ਨ 2022 ਤੋਂ ਸ਼ੁਰੂ ਹੋਣ ਦੀ ਉਮੀਦ ਹੈ।

ਸਿੰਗਲ ਚਾਰਜ ‘ਚ 563km ਦੀ driving range
ਇਸ ਪਿਕ-ਅਪ ਦੀ ਲਾਂਚਿੰਗ ਮੌਕੇ ‘ਤੇ ਜੀਐੱਮਸੀ ਨੇ ਦੱਸਿਆ ਕਿ ਇਸ ਦਾ ਡਿਜ਼ਾਇਨ ਤਿਆਰ ਕਰਨ ‘ਚ ਪੂਰੇ 18 ਮਹੀਨੇ ਦਾ ਸਮੇਂ ਲੱਗਾ ਹੈ। ਇਹ ਆਪਣੇ ਫੋਰ ਵ੍ਹੀਲ ਸਟੀਅਰਿੰਗ ਪ੍ਰਣਾਲੀ ਦਾ ਉਪਯੋਗ ਕਰ ਕੇ ਮੋਟੇ ਇਲਾਕੇ ‘ਤੇ ‘ਕਾਰਬ ਵੌਕ’ (Carb walk) ਕਰ ਸਕਦਾ ਹੈ ਤੇ ਇਸ ‘ਚ ‘Watts to freedom’ ਮੋਡ ਹੈ ਜੋ 3 Second ‘ਚ ਟਰਕ ਨੂੰ 60 ਮੀਲ ਪ੍ਰਤੀ ਘੰਟੇ (97 ਕਿਲੋਮੀਟਰ ਪ੍ਰਤੀ ਘੰਟੇ) ਤਕ ਦੀ ਗਤੀ ਦੇਣ ‘ਚ ਸਮਰੱਥ ਹੈ। ਉੱਥੇ ਹੀ ਹਮਰ ਸਿੰਗਲ ਚਾਰਜ ‘ਚ ਘੱਟ ਤੋਂ ਘੱਟ 350 ਮੀਲ ਭਾਵ (563 ਕਿਲੋਮੀਟਰ) ਦੀ ਰੇਂਜ ਪ੍ਰਦਾਨ ਕਰੇਗੀ।ਟੇਸਲਾ ਦੇ Cybertruck ਨੂੰ ਮਿਲੇਗੀ ਟੱਕਰ
ਹਮਰ ਈਵੀ ਟੇਸਲਾ ਦੇ Cybertruck ਦਾ ਇਕ ਰੇਸਪਾਂਸ ਹੈ ਜਿਸ ‘ਚ ਇਕ ਸ਼ਾਨਦਾਰ ਬੋਲਡ ਡਿਜ਼ਾਇਨ ਦਾ ਪ੍ਰਯੋਗ ਕੀਤਾ ਗਿਆ ਹੈ। ਦੱਸਣਯੋਗ ਹੈ ਕਿ Cybertruck ਦੀ ਸ਼ੁਰੂਆਤੀ ਕੀਮਤ 39,900 ਡਾਲਰ ਹੈ ਜੋ ਕਰੀਬ 29 ਲੱਖ ਰੁਪਏ ਹੈ ਉੱਥੇ ਹੀ ਇਸ ਦੇ 500 ਮੀਲ ਦੀ ਰੇਂਜ ਵਾਲੇ ਮਾਡਲ ਦੀ ਕੀਮਤ 69,900 ਡਾਲਰ ਤੋਂ ਸ਼ੁਰੂ ਹੁੰਦੀ ਹੈ।