ਸੇਂਟ ਸੋਲਜਰ ‘ਚ ਆਰਮੀ ਜਾਬਸ ‘ਤੇ ਵੈਬੀਨਾਰ

0
528

 ਜਲੰਧਰ TLT/ ਸੇਂਟ ਸੋਲਜਰ ਲਾਅ ਕਾਲਜ ਵੱਲੋਂ ਲਾਅ ਗ੍ਰੈਜੂਏਟਸ ਲਈ ਆਰਮੀ ਜਾਬਸ ‘ਤੇ ਵੈਬੀਨਾਰ ਕਰਵਾਇਆ ਗਿਆ। ਇਸ ਮੌਕੇ ਕਰਨਲ ਵਿਕਾਸ ਮੋਹਨ ਅਤੇ ਲੈਫਟੀਨੈਂਟ ਕਰਨਲ ਅਮਰਬੀਰ ਸਿੰਘ ਮੁੱਖ ਬੁਲਾਰੇ ਵਜੋਂ ਪੁੱਜੇ। ਕਾਲਜ ਡਾਇਰੈਕਟਰ ਡਾ. ਐੱਸਸੀ ਸ਼ਰਮਾ ਨੇ ਵੈਬੀਨਾਰ ਦਾ ਮੰਤਵ ਅਤੇ ਵਿਸ਼ੇ ਪ੍ਰਤੀ ਸਭ ਨੂੰ ਜਾਗਰੂਕ ਕਰਦੇ ਹੋਏ ਆਰਮੀ ‘ਚ ਜਾਬਸ ਨੂੰ ਦੇਸ਼ ਦਾ ਮਾਣ, ਸਨਮਾਨ ਅਤੇ ਆਕਰਸ਼ਕ ਤਨਖਾਹ ਆਦਿ ਬਾਰੇ ਦੱਸਿਆ। ਡਾ. ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਉਹ ਦੋਵੇਂ ਹੀ ਸੇਂਟ ਸੋਲਜਰ ਤੋਂ ਪਾਸਆਊਟ ਹਨ ਅਤੇ ਸੰਸਥਾ ਦਾ ਮਾਣ ਦੱਸਿਆ। ਕਰਨਲ ਵਿਕਾਸ ਮੋਹਨ ਨੇ ਵਿਦਿਆਰਥੀਆਂ ਨੂੰ ਲੈਫਟੀਨੈਂਟ ਤੋਂ ਮੇਜਰ ਜਨਰਲ ਤਕ ਜੇਏਜੀ ਬ੍ਾਂਚ ਦੀ ਯੋਗਤਾ, ਭਰਤੀ ਪ੍ਰਕਿਰਿਆ ਅਤੇ ਪ੍ਰਮੋਸ਼ਨ ਦਾ ਵਿਸਥਾਰ ਕੀਤਾ। ਉਨ੍ਹਾਂ ਅਹੁਦਿਆਂ ਦੀ ਤਿਆਰੀ ਲਈ ਨੁਕਤੇ ਵੀ ਦਿੱਤੇ। ਉਨ੍ਹਾਂ ਨੇ ਜੇਏਜੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਕਰਤੱਵਾਂ ਦੀ ਅਧਿਆਪਨ ਅਤੇ ਪ੍ਰਰੋਮੋਸ਼ਨ ਦਾ ਵੀ ਵਿਸਥਾਰ ਕੀਤਾ। ਲੈਫਟੀਨੈਂਟ ਕਰਨਲ ਏਐੱਸ ਗੁਰਮ ਨੇ ਭਰਤੀ ਪ੍ਰਕਿਰਿਆ, ਪ੍ਰਰੋਮੋਸ਼ਨਸ, ਤਨਖਾਹ ਤੇ ਅਨੁਲਾਭ ਦੀ ਜਾਣਕਾਰੀ ਦਿੰਦੇ ਹੋਏ ਆਪਣੀ ਸੰਪੂਰਨ ਚਰਚਾ ‘ਚ ਇਹ ਸਪੱਸ਼ਟ ਕੀਤਾ ਕਿ ਜੇਏਜੀ ਦੀਆਂ ਭਰਤੀਆਂ ਇਕ ਸਾਲ ‘ਚ ਦੋ ਵਾਰ ਕੀਤੀ ਜਾਂਦੀਆਂ ਹਨ, ਹਰ ਇਕ ਟ੍ਰੇਨਿੰਗ ਭੱਤੇ ਅਤੇ ਪ੍ਰਮੋਸ਼ਨਸ ਦਾ ਲਾਭ ਦਿੰਦੀ ਹੈ। ਪਲੇਸਮੈਂਟ ਸੈੱਲ ਇੰਚਾਰਜ ਪ੍ਰਰੋ. ਨੇਹਾ ਿਛੰਨਾ ਨੇ ਵੋਟ ਆਫ਼ ਥੈਂਕਸ ਕੀਤਾ। ਚੇਅਰਮੈਨ ਅਨਿਲ ਚੋਪੜਾ ਨੇ ਲਾਅ ਕਾਲਜ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਾਲਜ ਰੱਖਿਆ ਸੇਵਾਵਾਂ ‘ਚ ਸ਼ਾਮਲ ਹੋਣ ਲਈ ਵਿਦਿਆਰਥੀਆਂ ਨੂੰ ਮੁਫ਼ਤ ‘ਚ ਗਾਇਡੈਂਸ ਪ੍ਰਦਾਨ ਕਰੇਗਾ।