ਬਿਨਾਂ ਲਾਇਸੈਂਸ ਆਤਿਸ਼ਬਾਜ਼ੀ ਵੇਚਣ ਵਾਲੇ ਅਜਨਾਲਾ ਦੇ ਅਕਾਲੀ ਆਗੂ ਖ਼ਿਲਾਫ਼ ਮਾਮਲਾ ਦਰਜ

0
41

ਅਜਨਾਲਾ, 22 ਅਕਤੂਬਰ (TLT News)- ਤਿਉਹਾਰਾਂ ਦੇ ਸੀਜ਼ਨ ਦੌਰਾਨ ਬਿਨਾਂ ਲਾਇਸੈਂਸ ਆਤਿਸ਼ਬਾਜ਼ੀ ਵੇਚਣ ਵਾਲੇ ਅਜਨਾਲਾ ਦੇ ਅਕਾਲੀ ਆਗੂ ਖ਼ਿਲਾਫ਼ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਮੁਖ਼ਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਜਗਦੀਪ ਕੁਮਾਰ ਉਰਫ਼ ਦੀਪੂ ਬਿਨਾਂ ਲਾਇਸੈਂਸ ਅਤੇ ਬਿਨਾਂ ਮਨਜ਼ੂਰੀ ਦੇ ਆਪਣੀ ਦੁਕਾਨ ‘ਚ ਆਤਿਸ਼ਬਾਜ਼ੀ ਰੱਖ ਕੇ ਵੇਚਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਜਗਦੀਪ ਕੁਮਾਰ ਦੀਪੂ ਅਰੋੜਾ ਨੂੰ ਗ੍ਰਿਫ਼ਤਾਰ ਕਰਕੇ ਦੁਕਾਨ ‘ਚੋਂ ਵੱਡੀ ਮਾਤਰਾ ‘ਚ ਆਤਿਸ਼ਬਾਜ਼ੀ ਬਰਾਮਦ ਕਰਕੇ ਉਸ ਖ਼ਿਲਾਫ਼ ਥਾਣਾ ਅਜਨਾਲਾ ‘ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।