ਗੜ੍ਹਸ਼ੰਕਰ ‘ਚ ਅਕਾਲੀ ਆਗੂਆਂ ਨੇ ਜੀਓ ਦਾ ਸ਼ੋਅ ਰੂਮ ਬੰਦ ਕਰਵਾ ਕੇ ਕੀਤਾ ਰੋਸ ਪ੍ਰਦਰਸ਼ਨ

0
44

ਗੜ੍ਹਸ਼ੰਕਰ, 22 ਅਕਤੂਬਰ (TLT News)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਅੱਜ ਇੱਥੇ ਅਕਾਲੀ ਆਗੂਆਂ ਹਰਜੀਤ ਸਿੰਘ ਭਾਤਪੁਰ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਬੂਟਾ ਸਿੰਘ ਅਲੀਪੁਰ ਵਲੋਂ ਸਾਥੀਆਂ ਸਮੇਤ ਸ਼ਹਿਰ ‘ਚ ਹੁਸ਼ਿਆਰਪੁਰ ਰੋਡ ‘ਤੇ ਸਥਿਤ ਜੀਓ ਮੋਬਾਇਲ ਕੰਪਨੀ ਦਾ ਇਕ ਸ਼ੋਅ ਰੂਮ ਬੰਦ ਕਰਵਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਆਗੂਆਂ ਨੇ ਇਕੱਤਰ ਹੋ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇ ਲਗਾਉਂਦੇ ਹੋਏ ਜੀਓ ਸ਼ੋਅ ਰੂਮ ਨੂੰ ਬੰਦ ਕਰਵਾਉਣ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਰਪੋਰੇਟ ਘਰਾਣਿਆਂ ਅੰਬਾਨੀ ਅਤੇ ਅੰਡਾਨੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਅਕਾਲੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਕਿਸਾਨਾਂ ਦੇ ਸੰਘਰਸ਼ ਦਾ ਸਾਥ ਦਿੱਤਾ ਜਾਵੇਗਾ।