ਅੱਜ ਜਲ ਸੈਨਾ ਵਿਚ ਸ਼ਾਮਲ ਹੋਵੇਗਾ ਆਈ.ਐਨ.ਐਸ. ਕਵਰਤੀ

0
197

ਨਵੀਂ ਦਿੱਲੀ, 22 ਅਕਤੂਬਰ (TLT News) – ਕੁੱਝ ਮਹੀਨਿਆਂ ਤੋਂ ਚੀਨ ਦੇ ਨਾਲ ਚੱਲ ਰਹੇ ਲਗਾਤਾਰ ਟਕਰਾਅ ਵਿਚਕਾਰ ਭਾਰਤ ਆਪਣੀ ਤਾਕਤ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕਈ ਕਦਮ ਚੁੱਕ ਰਿਹਾ ਹੈ। ਇਸੇ ਕੜੀ ਤਹਿਤ ਭਾਰਤ ਅੱਜ ਆਪਣੀ ਜਲ ਸੈਨਾ ਵਿਚ ਆਈ.ਐਨ.ਐਸ. ਕਵਰਤੀ ਨੂੰ ਸ਼ਾਮਲ ਕਰਨ ਜਾ ਰਿਹਾ ਹੈ। ਇਸ ਦਾ ਨਿਰਮਾਣ ਕੋਲਕਾਤਾ ਦੇ ਗਾਰਡਨ ਰੀਚ ਸ਼ਿਪਬਿਲਡਰਜਡ ਐਂਡ ਇੰਜੀਨਿਅਰਸ ਵਲੋਂ ਕੀਤਾ ਗਿਆ ਹੈ। ਡਾਇਰੈਕਟਰੇਟ ਆਫ ਨੇਵਲ ਡਿਜ਼ਾਇਨ ਵਲੋਂ ਇਸ ਨੂੰ ਡਿਜ਼ਾਇਨ ਕੀਤਾ ਗਿਆ ਹੈ। ਜੋ ਆਤਮ ਨਿਰਭਰ ਭਾਰਤ ਵੱਲ ਇਹ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਭਾਰਤ ਦੀ ਜਲ ਸੈਨਾ ਦੀ ਸ਼ਕਤੀ ‘ਚ ਵਾਧਾ ਹੋਵੇਗਾ।