ਸ੍ਰੀ ਰਾਮ ਚੰਦਰ ਜੀ ਦੇ ਵਿਆਹ ਸਬੰਧੀ ਦਸੂਹਾ ‘ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ

0
574

ਦਸੂਹਾ, 21 ਅਕਤੂਬਰ (TLT)-ਇਥੇ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਨੂੰ ਮੁੱਖ ਰੱਖਦਿਆਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਵਿਆਹ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਵਰਿੰਦਰ ਕੁਮਾਰ ਗੁੱਡ ਚੌਧਰੀ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰਿੰਦਰ ਕੁਮਾਰ ਟੱਪੂ ਦੀ ਦੇਖਰੇਖ ਹੇਠ ਸਮੂਹ ਕਮੇਟੀ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਜਾਈ ਗਈ। ਜਿਸ ਵਿਚ ਵਿਸ਼ੇਸ਼ ਤੌਰ `ਤੇ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਕੇਡੀ ਖੌਸਲਾ, ਪੰਡਿਤ ਪਵਨ ਕੁਮਾਰ ਜੋਤਸ਼ੀ, ਵਪਾਰ ਮਮਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸ਼ੋਭਾ ਯਾਤਰਾ ਸਥਾਨਕ ਮਹਾਂਵੀਰ ਮੰਦਿਰ ਮੰਦਿਰ ਤੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਤੇ ਸੀਤਾ ਮਾਤਾ ਦੀ ਆਰਤੀ ਕਰਕੇ ਆਰੰਭ ਕੀਤੀ ਗਈ ਜੋ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਪ੍ਰਾਚੀਨ ਪਾਂਡਵ ਸਰੋਵਰ ਨੇੜਲੀ ਗਰਾਊਂਡ ‘ਚ ਪੁੱਜੀ ਜਿਥੇ ਸ਼੍ਰੀ ਰਾਮ ਚੰਦਰ ਤੇ ਮਾਤਾ ਸੀਤਾ ਦੇ ਵਿਆਹ ਦੀ ਰਸਮ ਪੂਰੀ ਕੀਤੀ ਗਈ। ਵੱਖ ਵੱਖ ਥਾਵਾਂ ‘ਤੇ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਵੱਖ ਵੱਖ ਦੇਵੀ ਦੇਵਤਿਆਂ ਦੀਆਂ ਸਜਾਈਆਂ ਸੁੰਦਰ ਝਾਕੀਆਂ ਆਸਥਾ ਤੇ ਖਿੱਚ ਦਾ ਕੇਂਦਰ ਬਣੀਆਂ। ਇਸ ਮੌਕੇ ਸੰਗੀਤਕ ਮੰਡਲੀਆਂ ਵੱਲੋਂ ਸ਼੍ਰੀ ਰਾਮ ਚੰਦਰ ਤੇ ਮਾਤਾ ਸੀਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਤੇ ਬੈਂਡ ਪਾਰਟੀਆਂ ਨੇ ਮਨਮੋਹਕ ਧੁੰਨਾਂ ਰਾਹੀ ਲੋਕਾਂ ਨੂੰ ਮੰਤਰ ਮੁਗਧ ਕੀਤਾ।