ਸੋਨੇ ਦੇ ਭਾਅ ‘ਚ ਤੇਜ਼ੀ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਕੀ ਚੱਲ ਰਿਹੈ ਰੇਟ

0
405

ਨਵੀਂ ਦਿੱਲੀ TLT/ ਵਿਸ਼ਵ ਪੱਧਰ ‘ਤੇ ਸਕਾਰਾਤਮਕ ਸੰਕੇਤਾਂ ਤੇ ਰੁਪਏ ਦੇ ਭਾਅ ‘ਚ ਗਿਰਾਵਟ ਤੋਂ ਰਾਸ਼ਟਰੀ ਰਾਜਧਾਨੀ ‘ਚ ਬੁੱਧਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲਿਆ। ਐੱਚਡੀਐੱਫਸੀ ਸਿਕਿਓਰਿਟੀਜ਼ ਮੁਤਾਬਕ ਦਿੱਲੀ ‘ਚ ਸੋਨੇ ਦੇ ਭਾਅ ‘ਚ 512 ਰੁਪਏ ਪ੍ਰਤੀ 10 ਗ੍ਰਾਮ ਦੀ ਤੇਜ਼ੀ ਦਰਜ ਕੀਤੀ ਗਈ। ਇਸ ਨਾਲ ਰਾਸ਼ਟਰੀ ਰਾਜਧਾਨੀ ‘ਚ ਸੋਨੇ ਦਾ ਭਾਅ 51,415 ਰੁਪਏ ਪ੍ਰਤੀ 10 ਗ੍ਰਾਮ ਤਕ ਪਹੁੰਚ ਗਿਆ। ਇਸ ਤੋਂ ਪਿਛਲੇ ਸੈਸ਼ਨ ‘ਚ ਸਰਾਫਾ ਬਾਜ਼ਾਰ ਬੰਦ ਹੋਣ ਸਮੇਂ ਸੋਨੇ ਦਾ ਭਾਅ 50,903 ਰੁਪਏ ਪ੍ਰਤੀ 10 ਗ੍ਰਾਮ ‘ਤੇ ਰਿਹਾ ਸੀ।

ਐੱਚਡੀਐੱਫਸੀ ਸਿਕਿਓਰਿਟੀਜ਼ ਅਨੁਸਾਰ ਰਾਸ਼ਟਰੀ ਰਾਜਧਾਨੀ ‘ਚ ਬੁੱੱਧਵਾਰ ਨੂੰ ਚਾਂਦੀ ਦੀ ਕੀਮਤ ਵੀ 1,448 ਰੁਪਏ ਦੀ ਤੇਜ਼ੀ ਦੇ ਨਾਲ 64,015 ਪ੍ਰਤੀ ਕਿਲੋਗ੍ਰਾਮ ਪੱਧਰ ‘ਤੇ ਪਹੁੰਚ ਗਈ। ਇਸ ਨਾਲ ਪਿਛਲੇ ਸੈਸ਼ਨ ‘ਚ ਚਾਂਦੀ ਦੀ ਕੀਮਤ 62,567 ਰੁਪਏ ਪ੍ਰਤੀ ਕਿੱਲੋਗ੍ਰਾਮ ‘ਤੇ ਰਹੀ ਸੀ।