ਟੈਲੀ ਫਿਲਮ ‘ਮਰ ਰਿਹਾ ਪੰਜਾਬ’ ਐੱਮਪੀ ਡਿੰਪਾ ਵੱਲੋਂ ਰਿਲੀਜ਼

0
139

ਪੱਟੀ TLT/ਭਾਈ ਲਾਲੋ ਸਮਾਜ ਸੇਵੀ ਸੰਸਥਾ ਵੱਲੋਂ ਬਣਾਈ ਗਈ ਟੈਲੀ ਫਿਲਮ ‘ਮਰ ਰਿਹਾ ਪੰਜਾਬ’ ਦਾ ਰਿਲੀਜ਼ ਸਮਾਗਮ ਸਥਾਨਕ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਗੁੁਰੂ ਨਾਨਕ ਆਡੀਟੋਰੀਅਮ ‘ਚ ਕੀਤਾ ਗਿਆ। ਫਿਲਮ ਦੇ ਮਹੂਰਤ ਕਰਨ ਸਮੇਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐੱਮਪੀ ਜਸਬੀਰ ਸਿੰਘ ਡਿੰਪਾ ਗਿੱਲ ਮੁੱਖ ਮਹਿਮਾਨ ਵਜੋਂ ਪਹੁੰਚੇ।

ਇਸ ਮੌਕੇ ਐੱਮਪੀ ਡਿੰਪਾ ਗਿੱਲ ਨੇ ਰੀਬਨ ਕੱਟ ਕੇ ਫਿਲਮ ਦੀ ਸ਼ੁਰੂਆਤ ਕੀਤੀ। ਸੰਸਥਾ ਦੇ ਚੇਅਰਮੈਨ ਡਾ. ਹਰਜਿੰਦਰ ਸਿੰਘ ਿਢੱਲੋਂ ਪੱਟੀ ਵਾਲੇ ਤੇ ਸਮੂਹ ਮੈਂਬਰਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਐੱਮਪੀ ਜਸਬੀਰ ਸਿੰਘ ਡਿੰਪਾ ਗਿੱਲ ਨੇ ਕਿਹਾ ਸੰਸਥਾ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੇ ਨਾਲ ਨਾਲ ਸਮਾਜ ਨੂੰ ਸੇਧ ਦੇਣ ਲਈ ਸਮਾਜਿਕ ਕੁਰੀਤੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਜੋ ਟੈਲੀ ਫਿਲਮਾਂ ਰਾਹੀਂ ਸੁਨੇਹਾ ਦਿੱਤਾ ਜਾ ਰਿਹਾ ਹੈ ਉਹ ਸ਼ਲਾਘਾਯੋਗ ਹੈ। ਐੱਮਪੀ ਡਿੰਪਾ ਨੇ ਕਿਹਾ ਪੰਜਾਬ ਦੇ ਲੋਕਾਂ ਲਈ ਕੈਪਟਨ ਅਮਰਿੰਦਰ ਸਿੰਘ ਮਸੀਹਾ ਬਣ ਕੇ ਆਏ ਹਨ। ਜੇਕਰ ਪਹਿਲਾਂ ਸੂਬੇ ਦੇ ਪਾਣੀਆਂ ਦਾ ਮਸਲਾ ਉੱਠਿਆ ਸੀ ਤਾਂ ਉਨ੍ਹਾਂ ਨੇ ਪਾਣੀ ਦੀ ਰਾਖੀ ਅੱਗੇ ਹੋ ਕੇ ਕੀਤੀ ਸੀ। ਉਸੇ ਤਰ੍ਹਾਂ ਹੁਣ ਕਿਸਾਨੀ ਨੂੰ ਬਚਾਉਣ ਲਈ ਵਿਧਾਨ ਸਭਾ ‘ਚ ਬਿੱਲ ਪਾਸ ਕਰਕੇ ਆਪਣੀ ਜਿੰਮੇਦਾਰੀ ਬਾਖੂਬੀ ਨਿਭਾਈ ਹੈ। ਇਸ ਸਮੇਂ ਬਲਾਕ ਸੰਮਤੀ ਪੱਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ ਨੇ ਵੀ ਆਪਣੇ ਸੰਬੋਧਨ ਵਿਚ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਸੈਸ਼ਨ ‘ਚ ਰੁੱਝੇ ਹੋਣ ਕਾਰਨ ਉਨ੍ਹਾਂ ਵੱਲੋਂ ਵੀ ਹਾਜ਼ਰੀ ਲਗਵਾਈ।ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਹਰਜਿੰਦਰ ਸਿੰਘ ਿਢੱਲੋਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ। ਕੋਵਿਡ-19 ਕਾਰਨ ਸੰਖੇਪ ਵਿਚ ਕਰਵਾਏ ਗਏ ਇਸ ਸਮਾਗਮ ‘ਚ ਐੱਸਡੀਐੱਮ ਰਾਜੇਸ਼ ਸ਼ਰਮਾ, ਤਹਸੀਲਦਾਰ ਸਰਬਜੀਤ ਸਿੰਘ ਥਿੰਦ, ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਅਜੇ ਕੁਮਾਰ ਖੁੱਲਰ, ਵਜੀਰ ਸਿੰਘ ਪਾਰਸ, ਪਿ੍ਰੰਸੀਪਲ ਹਰਤਾਜ ਸਿੰਘ, ਸਤਨਾਮ ਸਿੰਘ ਮਨਾਵਾਂ, ਐਡਵੋਕੇਟ ਸੁਰਿੰਦਰ ਸਿੰਘ ਘਰਿਆਲਾ, ਐਡਵੋਕੇਟ ਬਲਦੇਵ ਸਿੰਘ ਬੇਗੇਪੁਰ, ਫਿਲਮ ਡਾਇਰੈਕਟਰ ਅਮਰਪਾਲ, ਪ੍ਰਧਾਨ ਡਾ. ਅਰਵਿੰਦਰਜੀਤ ਸਿੰਘ, ਜਨਰਲ ਸੈਕਟਰੀ ਜਗਦੀਪ ਸਿੰਘ ਪਿ੍ਰੰਸ ਭਾਟੀਆ, ਪ੍ਰਰੈੱਸ ਸਕੱਤਰ ਕੁਲਵਿੰਦਰਪਾਲ ਸਿੰਘ ਬੋਨੀ ਕਾਲੇਕੇ, ਲਾਭ ਸਿੰਘ, ਭੁਪਿੰਦਰ ਸਿੰਘ ਜੋਸਨ, ਗੁਰਨਾਮ ਸਿੰਘ ਮਨਿਹਾਲਾ, ਹੀਰਾ ਸਿੰਘ, ਦੀਦਾਰ ਸਿੰਘ, ਬਖਸ਼ੀਸ਼ ਸਿੰਘ ਲੌਹਕਾ ਆਦਿ ਹਾਜ਼ਰ ਸਨ।