Aam Aadmi Bima Yojana : ਸਿਰਫ਼ 100 ਰੁਪਏ ਸਾਲਾਨਾ ‘ਚ ਪਾਓ 75 ਹਜ਼ਾਰ ਰੁਪਏ ਦਾ ਲਾਈਫ ਇੰਸ਼ੋਰੈਂਸ ਕਵਰ, ਪੜ੍ਹੋ ਡਿਟੇਲ

0
61
TLT/ਭਾਰਤੀ ਜੀਵਨ ਬੀਮਾ ਨਿਗਮ ਦੀ ਭੂਮੀਹੀਣ, ਗ਼ਰੀਬ ਤੇ ਮਜ਼ਦੂਰਾਂ ਲਈ ਇਹ ਇਕ ਖ਼ਾਸ ਸਕੀਮ ਹੈ ਜਿਸ ਵਿਚ 100 ਰੁਪਏ ਸਾਲਾਨਾ ਪ੍ਰੀਮੀਅਰ ਦੇ ਕੇ 75,000 ਰੁਪਏ ਦਾ ਲਾਈਫ ਇੰਸ਼ੋਰੈਂਸ ਕਵਰ ਮਿਲਦਾ ਹੈ। ਆਮ ਆਦਮੀ ਬੀਮਾ ਯੋਜਨਾ (Aam Aadmi Bima Yojana) ਗ਼ੈਰ-ਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਹੈ। ਵਿੱਤ ਮੰਤਰਾਲੇ ਵੱਲੋਂ ਲਾਗੂ ਇਸ ਯੋਜਨਾ ‘ਚ ਭੂਮੀ-ਹੀਣ ਪਰਿਵਾਰ ਦੇ ਲੋਕਾਂ ਨੂੰ ਲਾਈਫ ਇੰਸ਼ੋਰੈਂਸ ਤੋਂ ਇਲਾਵਾ ਹੋਰ ਸਹੂਲਤਾਂ ਵੀ ਮਿਲਦੀਆਂ ਹਨ।

ਸਕੀਮ ਲਈ ਯੋਗਤਾ

ਆਮ ਆਦਮੀ ਬੀਮਾ ਯੋਜਨਾ (AABY) ਲਈ ਅਪਲਾਈ ਕਰਨ ਲਈ ਉਮਰ 18 ਤੋਂ 59 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਲਾਭਪਾਤਰੀ ਪਰਿਵਾਰ ਦਾ ਮੁਖੀ ਹੋਣਾ ਚਾਹੀਦਾ ਹੈ ਤੇ ਪਰਿਵਾਰ ‘ਚ ਸਿਰਫ਼ ਇਕ ਕਮਾਈ ਕਰਨ ਵਾਲਾ ਵਿਅਕਤੀ ਹੋਣਾ ਚਾਹੀਦੀ ਹੈ। ਬਿਨੈਕਾਰ ਭੂਮੀਹੀਣ ਪਰਿਵਾਰ ਦਾ ਹੋਣਾ ਚਾਹੀਦਾ ਹੈ।

ਲਾਜ਼ਮੀ ਦਸਤਾਵੇਜ਼

AABY ਨਾਲ ਜੁੜਨ ਲਈ ਬਿਨੈਕਾਰ ਨੂੰ ਰਾਸ਼ਨ ਕਾਰਡ, ਜਨਮ ਪ੍ਰਮਾਣ-ਪੱਤਰ, ਸਕੂਲ ਸਰਟੀਫਿਕੇਟ, ਵੋਟਰ ਆਈਡੀ, ਸਰਕਾਰੀ ਵਿਭਾਗ ਵੱਲੋਂ ਮੁਹੱਈਆ ਕਰਵਾਇਆ ਗਿਆ ਪਛਾਣ ਪੱਤਰ ਜਾਂ ਆਧਾਰ ਕਾਰਡ ਦੀ ਜ਼ਰੂਰਤ ਪਵੇਗੀ।

ਆਮ ਆਦਮੀ ਬੀਮਾ ਯੋਜਨਾ ਦੇ ਲਾਭ :

1. ਇੰਸ਼ੋਰੈਂਸ ਕਵਰ ਦੀ ਮਿਆਦ ਦੌਰਾਨ ਕਿਸੇ ਮੈਂਬਰ ਦੀ ਕੁਦਰਤੀ ਮੌਤ ਹੋਣ ‘ਤੇ ਨੋਮਿਨੀ ਨੂੰ 30,000 ਰੁਪਏ ਮੁਹੱਈਆ ਕਰਵਾਏ ਜਾਣਗੇ।
2. ਇੰਸ਼ਿਓਰਡ ਵਿਅਕਤੀ ਦੀ ਐਕਸੀਡੈਂਟ ਜਾਂ ਦਿਵਿਆਂਗਤਾ ਕਾਰਨ ਮੌਤ ਹੋਣ ਦੀ ਸੂਰਤ ‘ਚ ਨੋਮਿਨੀ ਨੂੰ 75,000 ਰੁਪਏ ਮੁਹੱਈਆ ਕਰਵਾਏ ਜਾਣਗੇ। ਇਸੇ ਤਰ੍ਹਾਂ ਅੰਸ਼ਕ ਵਿਕਲਾਂਗਤਾ ਦੇ ਮਾਮਲੇ ‘ਚ ਪਾਲਿਸੀਧਾਰਕ ਜਾਂ ਨੋਮਿਨੀ ਨੂੰ 37,500 ਰੁਪਏ ਮੁਹੱਈਆ ਕਰਵਾਏ ਜਾਣਗੇ।

3. ਸਕਾਲਰਸ਼ਿਪ ਲਾਭ ਤਹਿਤ ਇਸ ਬੀਮਾ ਯੋਜਨਾ ‘ਚ 9ਵੀਂ ਤੋਂ 12ਵੀਂ ਦੇ ਵਿਚਕਾਰ ਪੜਾਉਣ ਵਾਲੇ ਵੱਧ ਤੋਂ ਵੱਧ ਦੋ ਬੱਚਿਆਂ ਨੂੰ 300 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਵਜ਼ੀਫ਼ਾ ਸਹੂਲਤ ਦਿੱਤੀ ਜਾਂਦੀ ਹੈ। ਇਸ ਦਾ ਭੁਗਤਾਨ ਅਰਧ-ਸਾਲਾਨਾ ਰੂਪ ‘ਚ ਹੋਵੇਗੀ।

ਪ੍ਰੀਮੀਅਮ ਦੀ ਰਕਮ

ਸਾਧਾਰਨ ਮੌਤ ਦੀ ਸੂਰਤ ‘ਚ 30,000 ਤੇ ਇੰਸ਼ੋਰੈਂਸ ਕਵਰ ਵਾਲੀ ਇਸ ਪਾਲਿਸੀ ਲਈ ਸਾਲਾਨਾ 200 ਰੁਪਏ ਪ੍ਰੀਮੀਅਮ ਲਗਦਾ ਹੈ। ਪਾਲਿਸੀ ਲੈਣ ਵਾਲਿਆਂ ਨੂੰ ਇਸ ਵਿਚੋਂ 100 ਰੁਪਏ ਹੀ ਦੇਣੇ ਪੈਂਦੇ ਹਨ, ਕਿਉਂਕਿ ਬਾਕੀ 100 ਰੁਪਏ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵੱਲੋਂ ਦਿੱਤੇ ਜਾਂਦੇ ਹਨ।