ਕਰਾਚੀ : ਚਾਰ ਮੰਜ਼ਲਾਂ ਇਮਾਰਤ ’ਚ ਵੱਡਾ ਧਮਾਕਾ, 3 ਮਰੇ, 15 ਲੋਕ ਜ਼ਖ਼ਮੀ

0
509

ਕਰਾਚੀ : ਕਰਾਚੀ ਵਿਚ ਬੁੱਧਵਾਰ ਨੂੰ ਇਕ ਵੱਡੇ ਧਮਾਕੇ ਦੀ ਖ਼ਬਰ ਆਈ ਹੈ। ਏਥੀ ਫਾਉਂਡੇਸ਼ਨ ਦੇ ਅਧਿਕਾਰੀਆਂ ਮੁਤਾਬਕ ਇਹ ਧਮਾਕਾ ਗੁਲਸ਼ਨ ਏ ਇਕਬਾਲ ਵਿਚ ਕਰਾਚੀ ਯੂਨੀਵਰਸਿਟੀ ਮਸਕਨ ਗੇਟ ਦੇ ਸਾਹਮਣੇ ਇਕ ਚਾਰ ਮੰਜ਼ਲਾ ਇਮਾਰਤ ਵਿਚ ਹੋਇਆ ਹੈ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਹੋਰ ਜ਼ਖ਼ਮੀ ਹੋ ਗਏ ਹਨ।

ਡਾਨ ਮੁਤਾਬਕ ਸਾਰੇ ਜ਼ਖ਼ਮੀਆਂ ਅਤੇ ਮ੍ਰਿਤਕਾਂ ਨੂੰ ਪਟੇਲ ਹਸਪਤਾਲ ਪਹੁੰਚਾਇਆ ਗਿਆ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਧਮਾਕਾ ਕਿਵੇਂ ਹੋਇਆ। ਹਾਲਾਂਕਿ ਮੁਬੀਨਾ ਟਾਊਨ ਪੁਲਿਸ ਦੇ ਐਸਐਚਓ ਨੇ ਸ਼ੰਕਾ ਪ੍ਰਗਟਾਈ ਹੈ ਕਿ ਸਿਲੰਡਰ ਫਟਣ ਨਾਲ ਇਹ ਵਿਸਫੋਟ ਹੋਇਆ ਹੋਵੇਗਾ। ਇਸ ਦੇ ਨਾਲ ਹੀ ਉਨਾਂ ਨੇ ਜਾਣਕਾਰੀ ਦਿੱਤੀ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਬੰਬ ਵਿਸਫੋਟਕ ਦਸਤਾ ਮੌਕੇ ’ਤੇ ਪਹੁੰਚ ਗਿਆ ਹੈ। ਇਮਾਰਤ ਦੀ ਦੂੁਜੀ ਮੰਜ਼ਲ ’ਤੇ ਵਿਸਫੋਟ ਦੀ ਸ਼ੰਕਾ ਹੈ। ਇਸ ਇਮਾਰਤ ਤੋਂ ਇਲਾਵਾ ਆਲੇ ਦੁਆਲੇ ਦੀਆਂ ਇਮਾਰਤਾਂ ਅਤੇ ਵਾਹਨਾਂ ਨੂੰ ਵੀ ਨੁਕਸਾਨ ਪੱੁਜਾ ਹੈ।