ਇਟਲੀ ‘ਚ ਨਗਰ ਨਿਗਮ ਚੋਣਾਂ ‘ਚ ਜਿੱਤੇ ਪੰਜਾਬੀ ਉਮੀਦਵਾਰ ਕਮਲਜੀਤ ਸਿੰਘ ਕਮਲ

0
239

ਵੀਨਸ (ਇਟਲੀ) (TLT News)- ਇਟਲੀ ‘ਚ ਨਗਰ ਨਿਗਮ ਦੀਆਂ ਚੋਣਾਂ ‘ਚ ਪੰਜਾਬੀ ਉਮੀਦਵਾਰ ਕਮਲਜੀਤ ਸਿੰਘ ਕਮਲ ਦੀ ਜਿੱਤ ਹੋਈ ਹੈ।ਉਹ ਵਿਚੈਂਸਾ ਜ਼ਿਲ੍ਹੇ ਦੇ ਸ਼ਹਿਰ ਲੋਨੀਗੋ ਦੇ ਨਗਰ ਨਿਗਮ ਦੇ ਸਲਾਹਕਾਰ ਵਜੋਂ ਚੋਣ ਲੜੇ ਸਨ।ਉਹ ਵੱਖ-ਵੱਖ ਪਾਰਟੀਆਂ ਦੇ ਸਾਂਝੇ ਗੱਠਜੋੜ ਦੇ ਉਮੀਦਵਾਰ ਵਜੋਂ ਚੋਣ ਲੜੇ ਸਨ। ਕਮਲਜੀਤ ਸਿੰਘ ਕਮਲ ਦੀ ਇਹ ਜਿੱਤ ਇੱਕ ਇਤਿਹਾਸਕ ਜਿੱਤ ਹੈ, ਕਿਉਂਕਿ ਪਹਿਲੀ ਵਾਰੀ ਪੰਜਾਬੀ ਚਿਹਰਾ ਜਿੱਤ ਕੇ ਸਾਹਮਣੇ ਆਇਆ ਹੈ।ਇਸ ਜਿੱਤ ਨਾਲ਼ ਇਟਲੀ ਵੱਸਦੇ ਭਾਈਚਾਰੇ ‘ਚ ਜਿੱਥੇ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ, ਉੱਥੇ ਇਟਲੀ ‘ਚ ਵੱਸ ਰਹੇ ਭਾਰਤੀਆਂ ਦੀ ਹੋਰ ਤਰੱਕੀ ਲਈ ਰਾਹ ਖੁੱਲ੍ਹਦੇ ਵੀ ਨਜ਼ਰ ਆ ਰਹੇ ਹਨ।ਕਮਲਜੀਤ ਸਿੰਘ ਕਮਲ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਨੇੜਲੇ ਪਿੰਡ ਗੀਗਨਵਾਲ ਨਾਲ ਸਬੰਧਿਤ ਹਨ।