ਪੰਜਾਬ ਸਰਕਾਰ ਨੇ ਬਾਸਮਤੀ ‘ਤੇ ਮਾਰਕੀਟ ਅਤੇ ਦਿਹਾਤੀ ਵਿਕਾਸ ਫ਼ੀਸ ‘ਚ ਕਟੌਤੀ ਕਰਨ ਦਾ ਫ਼ੈਸਲਾ

0
86

ਚੰਡੀਗੜ੍ਹ (TLT News)ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲਾਂ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਸਰਕਾਰ ਨੇ ਝੋਨੇ ਦੀ ਬਾਸਮਤੀ ਕਿਸਮ ‘ਤੇ ਮਾਰਕੀਟ ਕਮੇਟੀ ਫ਼ੀਸ (ਐੱਮ. ਡੀ. ਐੱਫ.) ਅਤੇ ਦਿਹਾਤੀ ਵਿਕਾਸ ਫ਼ੀਸ (ਆਰ. ਡੀ. ਐੱਫ.) ‘ਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਮਾਰਕੀਟ ਕਮੇਟੀ ਫ਼ੀਸ (ਐੱਮ. ਡੀ. ਐੱਫ.) ਅਤੇ ਦਿਹਾਤੀ ਵਿਕਾਸ ਫ਼ੀਸ (ਆਰ. ਡੀ. ਐੱਫ.) 2 ਫ਼ੀਸਦੀ ਤੋਂ ਘਟਾ ਕੇ 1 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਹੈ।