ਜੰਡਿਆਲਾ ਗੁਰੂ ਅਤੇ ਟਾਂਗਰਾ ਅਨਾਜ ਮੰਡੀ 25 ਸਤੰਬਰ ਨੂੰ ਬੰਦ ਰਹੇਗੀ

0
144

ਜੰਡਿਆਲਾ ਗੁਰੂ, 22 ਸਤੰਬਰ (TLT News)- ਆੜ੍ਹਤੀਆ ਐਸੋਸੀਏਸ਼ਨ ਜੰਡਿਆਲਾ ਗੁਰੂ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਨੇ ਪ੍ਰੈੱਸ ਦੇ ਨਾਂਅ ਜਾਰੀ ਇੱਕ ਬਿਆਨ ‘ਚ ਦੱਸਿਆ ਕਿ ਕੇਂਦਰ ਸਰਕਾਰ ਦੇ 3 ਆਰਡੀਨੈਂਸਾਂ ਖ਼ਿਲਾਫ਼ 25 ਸਤੰਬਰ ਨੂੰ ਜੰਡਿਆਲਾ ਗੁਰੂ ਅਤੇ ਟਾਂਗਰਾ ਅਨਾਜ ਮੰਡੀ ਮੁਕੰਮਲ ਤੌਰ ‘ਤੇ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਵੀਰ ਇਸ ਦਿਨ ਮੰਡੀ ‘ਚ ਝੋਨਾ ਲੈ ਕੇ ਨਾ ਆਵੇ।