ਮੁਲਾਜ਼ਮਾਂ ਲਈ ਚੰਗੀ ਖ਼ਬਰ ! ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵਾਂ ਹੁਕਮ ਜਾਰੀ

0
104

ਮੋਹਾਲੀ (TLT) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਪੈਨਸ਼ਨ ਸਕੀਮ ਸਬੰਧੀ ਸਿੱਖਿਆ ਵਿਭਾਗ ਦੇ ਆਹਲਾ-ਅਧਿਕਾਰੀਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਤੇ ਐਲੀਮੈਂਟਰੀਜ਼ ਨੂੰ ਇਕ ਪੱਤਰ ਜਾਰੀ ਕਰ ਕੇ ਫੈਮਿਲੀ ਪੈਨਸ਼ਨਾਂ ਸਬੰਧੀ ਲੋੜੀਂਦੀ ਕਾਰਵਾਈ ਡੀਡੀਓ ਵੱਲੋਂ ਹੀ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਅਸਲ ’ਚ ਮਾਮਲਾ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਪੈਨਸ਼ਨਾਂ ਯੋਜਨਾਂ ਤਹਿਤ ਮੁਲਾਜ਼ਮ ਦੇ ਮਰਨ ਉਪਰੰਤ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਦਾ ਲਾਭ ਦੇਣ ਲਈ ਆਪਸ਼ਨਾਂ ਦੀ ਮੰਗ ਕੀਤੀ ਸੀ ਜਿਸ ਵਾਸਤੇ ਸਾਰੇ ਮੁਲਾਜ਼ਮ ਇਹ ਅਰਜ਼ੀਆਂ ਡੀਪੀਆਈ ਦਫ਼ਤਰ ’ਚ ਹੀ ਭੇਜਣ ਲੱਗ ਗਏ।

ਵੱਡੇ ਪੱਧਰ ’ਤੇ ਅਰਜ਼ੀਆਂ ਪ੍ਰਾਪਤ ਹੋਣ ਕਰਕੇ ਹੁਣ ਵਿਭਾਗ ਨੇ ਇਹ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਇਹ ਕੰਮ ਤਾਂ ਸਕੂਲ ਪੱਧਰ ’ਤੇ ਹੀ ਹੋ ਸਕਦੇ ਹਨ, ਇਸ ਲਈ ਸਮਰੱਥ ਵਿਭਾਗ ਨੂੰ ਇਨ੍ਹਾਂ ਅਰਜ਼ੀਆਂ ਦੀ ਕੋਈ ਤੁਕ ਨਹੀਂ ਬਣਦੀ।