ਮੀਰੀ ਪੀਰੀ ਵੈੱਲਫੇਅਰ ਸੇਵਾ ਸੁਸਾਇਟੀ ਵਲੋਂ ਦਸਤਾਰ ਸਿਖਲਾਈ ਕੈਂਪ ਸ਼ੁਰੂ

0
25

ਜਲੰਧਰ/ TLT/ -ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਮੀਰੀ ਪੀਰੀ ਵੈੱਲਫੇਅਰ ਸੇਵਾ ਸੁਸਾਇਟੀ ਵਲੋਂ ਦਸਤਾਰ ਸਿਖਲਾਈ ਕੈਂਪ ਦੀ ਅੱਜ ਤੋਂ ਆਰੰਭਤਾ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜੋਗਾ ਸਿੰਘ, ਕਿਰਨਦੀਪ ਸਿੰਘ ਰੰਧਾਵਾ ਤੇ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਦਸਤਾਰ ਸਿਖਲਾਈ ਕੈਂਪ 23 ਜਨਵਰੀ ਤੱਕ ਚੱਲੇਗਾ ਤੇ ਇਸ ਕਾਰਜ ਦਾ ਲਾਭ ਉਠਾਉਣ ਵਾਲੇ ਨੌਜਵਾਨਾਂ ਵਿਚਕਾਰ ਦਸਤਾਰ ਸਜਾਉਣ ਸੰਬੰਧੀ ਮੁਕਾਬਲਾ 24 ਜਨਵਰੀ ਨੂੰ ਉਕਤ ਗੁਰੂ ਘਰ ‘ਚ ਕਰਵਾਇਆ ਜਾਵੇਗਾ ਜਿਸ ਵਿਚ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਆਉਣ ਵਾਲੇ ਜੇਤੂਆਂ ਨੂੰ ਪ੍ਰਬੰਧਕਾਂ ਵਲੋਂ ਆਕਰਸ਼ਕ ਇਨਾਮ ਦਿੱਤੇ ਜਾਣਗੇ | ਇਸ ਮੌਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ | ਇਸ ਮੌਕੇ ਦਲਜੀਤ ਸਿੰਘ, ਕਮਲ ਸ਼ਰਮਾ, ਜਗਦੀਪ ਸਿੰਘ, ਸੋਨੀ, ਰੋਹਿਤ, ਗੁਰਵਿੰਦਰ ਸਿੰਘ, ਮਨਜੀਤ ਸਿੰਘ ਮਨੀ, ਸੁਨੀਲ ਕੁਮਾਰ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |