ਭਾਜਪਾ ਦੀ ਵਰਚੂਅਲ ਰੈਲੀ 16 ਨੂੰ, PM Modi ਕਰ ਸਕਦੇ ਹਨ ਸੰਬੋਧਨ

0
47

ਜਲੰਧਰ (TLT) ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਰੈਲੀਆਂ ਬੰਦ ਹੋਣ ਪਿੱਛੋਂ ਭਾਰਤੀ ਜਨਤਾ ਪਾਰਟੀ ਨੇ 16 ਜਨਵਰੀ ਨੂੰ ਵਰਚੂਅਲ ਰੈਲੀ ਕਰਨ ਦਾ ਫ਼ੈਸਲਾ ਲਿਆ ਹੈ। ਇਸ ਰੈਲੀ ਰਾਹੀਂ ਭਾਜਪਾ, ਪੰਜਾਬ ਦੇ ਵਰਕਰਾਂ ਨੂੰ ਚੋਣਾਂ ਸਬੰਧੀ ਤਿਆਰ ਕਰੇਗੀ। ਆਲ੍ਹਾ ਕਮਾਨ ਦੀ ਹਦਾਇਤ ਮਿਲਣ ਪਿੱਛੋਂ ਇਸ ਵਰਚੂਅਲ ਰੈਲੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ਗ਼ੌਰਤਲ਼ਬ ਹੈ ਕਿ 5 ਜਨਵਰੀ ਨੂੰ ਫਿਰੋਜ਼ਪੁਰ ਵਿਚ ਸੁਰੱਖਿਆ ਵਿਚ ਕੁਤਾਹੀ ਕਾਰਨ ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋ ਗਈ ਸੀ। ਇਸ ਪਿੱਛੋਂ ਕੋਵਿਡ ਕਾਰਨ ਰੈਲੀਆਂ ’ਤੇ ਪਾਬੰਦੀ ਲੱਗ ਗਈ ਸੀ। ਇਸ ਲਈ ਨਿਰਾਸ਼ ਵਰਕਰਾਂ ਵਿਚ ਜੋਸ਼ ਭਰਨ ਲਈ ਭਾਜਪਾ ਨੇ ਵਰਚੂਅਲ ਜ਼ਰੀਆ ਚੁਣਿਆ ਹੈ। ਇਸ ਰੈਲੀ ਵਿਚ 3 ਲੱਖ ਵਰਕਰ ਨਾਲ ਜੋਡ਼ਣ ਦੀ ਯੋਜਨਾ ਹੈ।

ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਮੁਤਾਬਕ ਪਾਰਟੀ ਦੀ ਹਦਾਇਤ ਮਿਲਣ ਪਿੱਛੋਂ ਤਿਆਰੀ ਤੇਜ਼ ਹੈ। ਵਰਕਰਾਂ ਨੂੰ ਕਿਹਡ਼ਾ ਆਗੂ ਸੰਬੋਧਨ ਕਰੇਗਾ, ਇਹ ਹਾਲੇ ਤੈਅ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੈ ਪ੍ਰਕਾਸ਼ ਨੱਡਾ ਰੈਲੀ ਨੂੰ ਸੰਬੋਧਨ ਕਰ ਸਕਦੇ ਹਨ।