ਕੋਰੋਨਾ ਭੈਅ ‘ਤੇ ਸ਼ਰਧਾ ਭਾਰੂ, ਮਾਘੀ ਮੇਲੇ ‘ਤੇ ਤਖਤੂਪੁਰਾ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ ਨੇ ਟੇਕਿਆ ਮੱਥਾ

0
27
ਕੋਰੋਨਾ ਭੈਅ 'ਤੇ ਸ਼ਰਧਾ ਭਾਰੂ, ਮਾਘੀ ਮੇਲੇ 'ਤੇ ਤਖਤੂਪੁਰਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਨੇ ਟੇਕਿਆ ਮੱਥਾ

ਸ੍ਰੀ ਤਖਤੂਪੁਰਾ ਸਾਹਿਬ TLT/ 40 ਮੁਕਤਿਆਂ ਦੀ ਯਾਦ ‘ਚ ਲੱਗਣ ਵਾਲੇ ਸ੍ਰੀ ਤਖਤੂਪੁਰਾ ਸਾਹਿਬ ਦੇ ਮਾਘੀ ਮੇਲੇ ‘ਤੇ ਕੋਰੋਨਾ ਭੈਅ ਵੀ ਸੰਗਤਾਂ ਦੀ ਸ਼ਰਧਾ ਨੂੰ ਨਹੀਂ ਰੋਕ ਸਕਿਆ। ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਲੱਗਣ ਵਾਲੇ 4 ਰੋਜ਼ਾ ਧਾਰਮਿਕ ਮੇਲੇ ‘ਚ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਨੇ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰ ਕੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਵੇਰ ਤੋਂ ਹੀ ਸੰਗਤਾਂ ਵਿਚ ਭਾਰੀ ਉਤਸ਼ਾਹ ਨਜਰ ਆਇਆ ਤੇ ਪਹੁੰਚੀਆਂ ਸੰਗਤਾਂ ਨੇ ਚੱਲ ਰਹੇ ਗੁਰਬਾਣੀ ਦੇ ਕੀਰਤਨ ਨੂੰ ਸਰਵਣ ਕੀਤਾ।