ਜਨਤਾ ਦੀ ਰਾਏ ਨਾਲ ਐਲਾਨਿਆ ਜਾਵੇਗਾ ਮੁੱਖ ਮੰਤਰੀ ਦਾ ਚਿਹਰਾ, 17 ਜਨਵਰੀ ਤਕ ਇਸ ਮੋਬਾਈਲ ਨੰਬਰ ‘ਤੇ ਭੇਜੋ ਵਿਚਾਰ : ਕੇਜਰੀਵਾਲ

0
36
Mohali, Jan 12 (ANI): AAP National Convener and Delhi CM Arvind Kejriwal and AAP Punjab chief Bhagwant Mann during a press conference on Wednesday.(ANI Photo)

ਚੰਡੀਗੜ੍ਹ (TLT) ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕਰਕੇ ਮੋਬਾਈਲ ਨੰਬਰ 70748-70748 ਜਾਰੀ ਕੀਤਾ ਹੈ। ਇਸ ਮੋਬਾਈਲ ਨੰਬਰ ਰਾਹੀਂ ਤੋਂ ਪੰਜਾਬ ਦੇ ਲੋਕਾਂ ਤੋਂ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਰਾਏ ਮੰਗੀ ਜਾਵੇਗੀ । ਇਸ ਨੰਬਰ ਤੇ ਐਸਐਮਐਸ ਕਰਕੇ, ਵਟਸਅਪ ਕਰਕੇ ਜਾਂ ਫੋਨ ਕਰਕੇ ਸੰਦੇਸ਼ ਭੇਜ ਸਕਦੇ ਹਨ ਕਿ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਇਹ ਨੰਬਰ 17 ਜਨਵਰੀ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਮੇਰਾ ਛੋਟਾ ਭਾਈ ਹੈ ਅਤੇ ਪਾਰਟੀ ਦੇ ਵੱਡਾ ਆਗੂ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਕਿਹਾ ਸੀ ਕਿ ਤੁਹਾਨੂੰ ਮੁੱਖ ਮੰਤਰੀ ਬਣਾ ਦਿੰਦੇ ਹਾਂ ਪਰ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਰਾਏ ਲੈਣੀ ਜ਼ਰੂਰੀ ਹੈ।