ਪੰਜਾਬ ਕਾਂਗਰਸ ‘ਚ ਮੁੱਖ ਮੰਤਰੀ ਦੇ ਚਿਹਰੇ ‘ਤੇ ਟਕਰਾਅ, ਇਸ ਵੱਡੇ ਲੀਡਰ ਨੇ ਸਿੱਧੂ ਤੇ ਚੰਨੀ ‘ਤੇ ਉਠਾਏ ਸਵਾਲ

0
7

ਪੰਜਾਬ ‘ਚ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਲੜਾਈ ਤੇਜ਼ ਹੋ ਗਈ ਹੈ। ਇੱਕ ਪਾਸੇ ਸੀਐਮ ਚਰਨਜੀਤ ਚੰਨੀ ਤੇ ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਹਨ। ਕਾਂਗਰਸ ਹਾਈਕਮਾਂਡ ਦੀ ਸਿਰਦਰਦੀ ਇਹ ਹੈ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਦਾ ਭੇਤ ਸੁਲਝਾਉਣ ਲਈ ਪੰਜਾਬ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਤਿਆਰ ਕਰੇ। ਸਿੱਧੂ ਸੂਬਾ ਪ੍ਰਧਾਨ ਹੋ ਸਕਦੇ ਹਨ, ਪਰ ਦੋ ਦਿਨ ਪਹਿਲਾਂ ਸਿੱਧੂ ਆਪਣੇ ਆਪ ਨੂੰ ਅਗਲੇ ਸੀਐਮ ਵਜੋਂ ਪੇਸ਼ ਕਰਦੇ ਨਜ਼ਰ ਆਏ। ਪਾਰਟੀ ਦਾ ਚੋਣ ਮੈਨੀਫੈਸਟੋ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਚੰਡੀਗੜ੍ਹ ‘ਚ ਆਪਣਾ ਵੱਖਰਾ ਪੰਜਾਬ ਮਾਡਲ ਸਾਹਮਣੇ ਰੱਖਿਆ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸਿੱਧੂ ਦੇ ਇਸ ਪੰਜਾਬ ਮਾਡਲ ਦੇ ਬੈਨਰ ‘ਚ ਸਿਰਫ਼ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਤਸਵੀਰ ਹੀ ਗਾਇਬ ਸੀ।

ਸਿੱਧੂ ਨੇ ਕਿਹਾ ਕਿ ਕੋਈ ਗਲਤਫਹਿਮੀ ਨਹੀਂ ਹੋਣੀ ਚਾਹੀਦੀ
ਇਸ ਤੋਂ ਬਾਅਦ ਸਿੱਧੂ ਨੇ ਕਾਂਗਰਸ ਹਾਈਕਮਾਂਡ ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਭਾਈ ਪੰਜਾਬ ਦੇ ਲੋਕ CM ਬਣਾਉਗੇ। ਤੁਹਾਨੂੰ ਕਿਸ ਨੇ ਕਿਹਾ ਕਿ ਹਾਈਕਮਾਂਡ CM ਬਣਾਏਗੀ? ਤੁਹਾਨੂੰ ਕਿਸ ਨੇ ਕਿਹਾ? ਪੰਜਾਬ ਦੇ ਲੋਕਾਂ ਨੇ ਪੰਜ ਸਾਲ ਪਹਿਲਾਂ ਵੀ MLA ਬਣਾ ਦਿੱਤਾ ਸੀ। ਇਹ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਹੈ। ਜਦੋਂ ਕੋਈ ਏਜੰਡਾ ਹੋਵੇਗਾ ਤਾਂ ਪੰਜਾਬ ਦੇ ਲੋਕ ਹੀ ਫੈਸਲਾ ਕਰਨਗੇ। ਇਸ ਲਈ ਇਹ ਗੱਲ ਭੁੱਲ ਜਾਓ। ਪੰਜਾਬ ਦੇ ਲੋਕਾਂ ਨੇ MLA ਬਣਾਉਣਾ ਹੈ ਤੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਉਣਾ ਹੈ। ਇਸ ਲਈ ਕੋਈ ਗਲਤਫਹਿਮੀ ਨਾ ਰੱਖੋ।

ਸੀਐਮ ਚੰਨੀ ਨੇ ਆਪਣਾ ਦਾਅਵਾ ਕੀਤਾ ਮਜ਼ਬੂਤ
ਦੂਜੇ ਪਾਸੇ ਸੀਐਮ ਚੰਨੀ ਨੇ ਵੀ ਆਪਣੇ ਫੈਸਲਿਆਂ ਤੇ ਤਰੀਕਿਆਂ ਨਾਲ ਕਾਫੀ ਸੁਰਖੀਆਂ ਬਟੋਰ ਕੇ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ। ਮੈਨੂੰ 111 ਦਿਨ ਮਿਲੇ ਹਨ। ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਹੈ। ਇਸ ਲਈ ਅਸੀਂ ਇਹ ਵੀ ਉਮੀਦ ਕਰਾਂਗੇ ਕਿ ਸਾਡੀ ਪਾਰਟੀ ਮੁੜ ਸੱਤਾ ‘ਚ ਆਵੇ ਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਤਰੱਕੀ ਲਈ ਕੰਮ ਕਰ ਸਕੇ।

ਮਨੀਸ਼ ਤਿਵਾੜੀ ਨੇ ਟਵੀਟ ਕਰ ਕੇ ਦੋਵਾਂ ‘ਤੇ ਸਾਧਿਆ ਨਿਸ਼ਾਨਾ
ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕਰ ਕੇ ਚੰਨੀ ਤੇ ਸਿੱਧੂ ਦੋਵਾਂ ‘ਤੇ ਨਿਸ਼ਾਨਾ ਸਾਧਿਆ। ਤਿਵਾੜੀ ਨੇ ਲਿਖਿਆ ਕਿ ਪੰਜਾਬ ਨੂੰ ਅਜਿਹੇ ਮੁੱਖ ਮੰਤਰੀ ਦੀ ਲੋੜ ਹੈ ਜੋ ਚੁਣੌਤੀਆਂ ਨੂੰ ਸੁਲਝਾਉਣ ਅਤੇ ਸਖ਼ਤ ਫੈਸਲੇ ਲੈਣ ਦੀ ਸਮਰੱਥਾ ਰੱਖਦਾ ਹੋਵੇ। ਪੰਜਾਬ ਨੂੰ ਅਜਿਹੇ ਸੰਜੀਦਾ ਲੋਕਾਂ ਦੀ ਲੋੜ ਹੈ, ਜਿਨ੍ਹਾਂ ਦੀ ਰਾਜਨੀਤੀ ਸੋਸ਼ਲ ਇੰਜਨੀਅਰਿੰਗ, ਮਨੋਰੰਜਨ, ਮੁਫਤ ਦੀਆਂ ਸਹੂਲਤਾਂ ਬਾਰੇ ਨਾ ਹੋਵੇ।