ਪੀਜੀਆਈ ਡਾਇਰੈਕਟਰ ਲਈ ਇੰਟਰਵਿਊਜ਼ 17 ਤੋਂ ਸ਼ੁਰੂ

0
14

ਚੰਡੀਗਡ਼੍ਹ (TLT) ਪੀਜੀਆਈ ਨਿਰਦੇਸ਼ਕ ਦੀ ਅਸਾਮੀ ਲਈ 17 ਜਨਵਰੀ ਤੋਂ ਇੰਟਰਵਿਊਜ਼ ਦਾ ਅਮਲ ਸ਼ੁਰੂ ਹੋਣ ਵਾਲਾ ਹੈ। ਸਰਚ ਕਮ ਸਿਲੈਕਸ਼ਨ ਕਮੇਟੀ ਸਾਰੇ 32 ਬਿਨੈਕਾਰ ਡਾਕਟਰਾਂ ਦਾ ਇਕ ਇਕ ਇੰਟਰਵਿਊ ਕਰੇਗੀ। ਇੰਟਰਵਿਊ ਦਾ ਅਮਲ 17 ਤੋਂ 19 ਜਨਵਰੀ ਤਕ ਚੱਲੇਗਾ। ਇਸ ਪਿੱਛੋਂ ਚੁਣੇ ਗਏ ਡਾਕਟਰਾਂ ਦੇ ਨਾਂ ਅੱਗੇ ਭੇਜੇ ਜਾਣਗੇ। ਇੰਸਟੀਟਿਊਟ ਬਾਡੀ ਦੇ ਚੇਅਰਮੈਨ ਕੇਂਦਰੀ ਮੰਤਰੀ ਵੱਲੋਂ ਇੰਟਰਵਿਊ ਪ੍ਰਕਿਰਿਆ ਵਿਚ ਸ਼ਾਰਟਲਿਸਟ ਕੀਤੇ ਗਏ ਡਾਕਟਰਾਂ ਵਿੱਚੋਂ ਉਨ੍ਹਾਂ ਦੀ ਸਥਿਤੀ ਤੇ ਮਿਆਰ ਮੁਤਾਬਕ ਨਾਵਾਂ ਦੀ ਸਿਫ਼ਾਰਸ਼ ਕੀਤੀ ਜਾਵੇਗੀ ਜੋ ਕਿ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਦਫ਼ਤਰ ਕੋਲ ਪੁੱਜੇਗੀ। ਇਸ ਸਮੁੱਚੀ ਪ੍ਰਕਿਰਿਆ ਵਿਚ ਇਕ ਤੋਂ ਡੇਢ ਮਹੀਨੇ ਦਾ ਵਕਤ ਲੱਗ ਸਕਦਾ ਹੈ। ਅਜਿਹੇ ਵਿਚ ਕਿਹਾ ਜਾ ਸਕਦਾ ਹੈ ਕਿ ਮਾਰਚ ਮਹੀਨੇ ਦੀ ਸ਼ੁਰੂਆਤ ਦੌਰਾਨ ਪੀਜੀਆਈ ਚੰਡੀਗਡ਼੍ਹ ਨੂੰ ਸਥਾਈ ਡਾਇਰੈਕਟਰ ਮਿਲ ਸਕੇਗਾ।