ਭਾਜਪਾ ਦਾ ਕੁਨਬਾ ਵਧਿਆ, ਸ਼ੇਖਾਵਤ ਨੇ ਅੱਜ ਫਿਰ 6 ਵੱਡੇ ਚਿਹਰੇ ਪਾਰਟੀ ਨਾਲ ਜੋੜੇ

0
49

ਜਲੰਧਰ(ਰਮੇਸ਼ ਗਾਬਾ) ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦੇ ਦਫਤਰ ਵਿਖੇ ਪ੍ਰਧਾਨ ਸੁਸ਼ੀਲ ਸ਼ਰਮਾ ਅਤੇ ਕੇਂਦਰੀ ਮੰਤਰੀ ‘ਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਭਾਰਤੀ ਜਨਤਾ ਪਾਰਟੀ ਜਿਲ੍ਹਾ ਇੰਚਾਰਜ ਗਜੇਂਦਰ ਸ਼ੇਖਾਵਤ ਦੀ ਪ੍ਰਧਾਨਗੀ ਹੇਠ ਕੁਝ ਮੁੱਖ ਸ਼ਖ਼ਸੀਅਤਾ ਨੂੰ ਬੀਜੇਪੀ ‘ਚ ਸ਼ਾਮਲ ਕਰਵਾਇਆ ਗਿਆ। ਸ਼ੇਖਾਵਤ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੀਦਾਰ ਸਿੰਘ ਭੱਟੀ, ਸਤਵੰਤ ਸਿੰਘ ਮੋਹੀ, ਪ੍ਰੋ. ਸਰਜਨ, ਰਾਜਪਾਲ ਚੌਹਾਨ, ਅੰਮ੍ਰਿਤਪਾਲ ਸਿੰਘ ਡੱਲੀ ਤੇ ਗੁਰਵਿੰਦਰ ਸਿੰਘ ਭੱਟੀ ਨੂੰ ਬੀਜੇਪੀ ‘ਚ ਸ਼ਾਮਲ ਕਰਦਿਆਂ ਕਿਹਾ ਕਿ ਪੰਜਾਬ ਸੂਬੇ ਵਿੱਚੋਂ ਹੀ ਨਹੀਂ ਪਰ ਹੋਰਨਾਂ ਸੂਬਿਆਂ ਵਿੱਚੋਂ ਵੀ ਲੋਕ ਬੀਜੇਪੀ ‘ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ‘ਚ ਭਾਰਤੀ ਜਨਤਾ ਪਾਰਟੀ ਬਹੁਮਤ ਹਾਸਲ ਕਰ ਆਪਣੀ ਸਰਕਾਰ ਬਣਾਵੇਗੀ। ਇਸ ਮੌਕੇ ਹੰਸਰਾਜ ਹੰਸ , ਜੀਵਨ ਗੁਪਤਾ, ਦਿਆਲ ਸਿੰਘ ਸੋਢੀ, ਰਾਜੇਸ਼ ਬੱਗਾ ਅਤੇ ਪਾਰਟੀ ਦੇ ਹੋਰ ਬੁਲਾਰੇ ਵੀ ਹਾਜ਼ਰ ਸਨ।