ਪੰਜਾਬ ‘ਚ ਲੋਕ ਇਨਸਾਫ ਪਾਰਟੀ ਭਾਜਪਾ ਨਾਲ ਕਰੇਗੀ ਗਠਜੋੜ

0
34

ਲੁਧਿਆਣਾ (TLT) ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰੋਜ਼ਾਨਾ ਬਦਲ ਰਹੇ ਸਮੀਕਰਨਾਂ ਵਿਚਾਲੇ ਹੁਣ ਲੋਕ ਇਨਸਾਫ਼ ਪਾਰਟੀ (ਲਿਪ) ਵੀ ਭਾਜਪਾ ਦੇ ਨਾਲ ਗਠਜੋਡ਼ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ। ਪਾਰਟੀ ਸੂਤਰਾਂ ਅਨੁਸਾਰ ਲਿਪ ਦੇ ਆਗੂ ਚਾਹੁੰਦੇ ਹਨ ਕਿ ਉਹ ਇਕੱਲੇ ਚੋਣ ਲਡ਼ਨ ਦੀ ਬਜਾਏ ਗਠਜੋਡ਼ ਕਰਕੇ ਮੈਦਾਨ ’ਚ ਉਤਰਨ। ਇਸ ਲਈ ਬੈਂਸ ਭਰਾਵਾਂ ਨੇ ਭਾਜਪਾ ਦੇ ਸਾਹਮਣੇ ਲਿਪ ਨੂੰ ਲੁਧਿਆਣਾ ਦੱਖਣ, ਆਤਮਨਗਰ ਤੇ ਹਲਕਾ ਗਿੱਲ ਦੀਆਂ ਸੀਟਾਂ ਦੇਣ ਦੀ ਮੰਗ ਰੱਖੀ ਹੈ। ਸਿਆਸਤ ਦੇ ਜਾਣਕਾਰਾਂ ਅਨੁਸਾਰ ਜੇਕਰ ਲਿਪ ਦਾ ਭਾਜਪਾ ਦੇ ਨਾਲ ਗਠਜੋਡ਼ ਹੁੰਦਾ ਹੈ, ਤਾਂ ਕਈ ਹਲਕਿਆਂ ਦੇ ਸਿਆਸੀ ਸਮੀਕਰਨ ਬਦਲਣਗੇ।

ਇੱਥੇ ਜ਼ਿਕਰਯੋਗ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਸਾਊਥ ਤੇ ਆਤਮਨਗਰ ਹਲਕਿਆਂ ਤੋਂ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਜਿੱਤੀ ਸੀ। 2016 ਵਿਚ ਉਨ੍ਹਾਂ ਨੇ ਲਿਪ ਦਾ ਗਠਨ ਕੀਤਾ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਆਮ ਦੇ ਨਾਲ ਗਠਜੋਡ਼ ਕਰ ਕੇ ਪੰਜ ਸੀਟਾਂ ’ਤੇ ਚੋਣ ਲਡ਼ੀ। ਲੁਧਿਆਣਾ ਸਾਊਥ ਤੇ ਆਤਮ ਨਗਰ ਹਲਕੇ ਤੋ ੰਦੋਵੇਂ ਭਰਾਵਾਂ ਨੇ ਮੁਡ਼ ਜਿੱਤ ਦਰਜ ਕੀਤੀ ਸੀ।