ਗਿੱਕੀ ਹੱਤਿਆਕਾਂਡ : ਜਸਦੀਪ ਜੱਸੂ ਤੇ ਪਿ੍ਰੰਸ ਨਰੂਲਾ ਨੂੰ ਸੁਪਰੀਮ ਕੋਰਟ ਨੇ ਕੀਤਾ ਬਰੀ

0
52

ਜਲੰਧਰ (TLT) ਸੇਖੋਂ ਗ੍ਰੈਂਡ ਹੋਟਲ ਦੇ ਮਾਲਕ ਰਾਜਵੀਰ ਸਿੰਘ ਸੇਖੋਂ ਦੇ ਪੁੱਤਰ ਗੁਰਕੀਰਤ ਸਿੰਘ ਉਰਫ ਗਿੱਕੀ ਸੇਖੋਂ ਦੀ ਹੱਤਿਆ ਦੇ ਮਾਮਲੇ ‘ਚ 11 ਸਾਲ ਬਾਅਦ ਸੁਪਰੀਮ ਕੋਰਟ ਨੇ ਸਜ਼ਾ ਕੱਟ ਰਹੇ ਜਸਦੀਪ ਜੱਸੂ ਤੇ ਅਮਰਪ੍ਰਰੀਤ ਸਿੰਘ ਉਰਫ਼ ਪਿ੍ਰੰਸ ਨਰੂਲਾ ਨੂੰ ਬਰੀ ਕਰ ਦਿੱਤਾ ਹੈ। ਗਿੱਕੀ ਹੱਤਿਆਕਾਂਡ ‘ਚ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਰਿਸ਼ਤੇਦਾਰ ਪਿ੍ਰੰਸ ਮੱਕੜ ਸਮੇਤ ਅਮਰਦੀਪ ਸਿੰਘ ਉਰਫ਼ ਸੰਨੀ, ਜਸਦੀਪ ਸਿੰਘ ਉਰਫ ਜੱਸੂ ਤੇ ਅਮਰਪ੍ਰਰੀਤ ਸਿੰਘ ਉਰਫ ਪਿ੍ਰੰਸ ਨਰੂਲਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮੁਲਜ਼ਮ ਧਿਰ ਵੱਲੋਂ ਹੇਠਲੀ ਅਦਾਲਤ ਸਮੇਤ ਹਾਈ ਕੋਰਟ ਨੇ ਸਜ਼ਾ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਸੀ। ਦੋਵਾਂ ਅਦਾਲਤਾਂ ‘ਚ ਮੁਲਜ਼ਮਾਂ ਦੀ ਸਜ਼ਾ ਬਰਕਰਾਰ ਰੱਖੀ ਗਈ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ‘ਚ ਸਜ਼ਾ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਇਸ ਅਹਿਮ ਕੇਸ ‘ਤੇ 7 ਜਨਵਰੀ ਨੂੰ ਫੈਸਲਾ ਸੁਣਾਉਂਦੇ ਹੋਏ ਜੱਸੂ ਤੇ ਨਰੂਲਾ ਨੂੰ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 20 ਅਪ੍ਰਰੈਲ 2011 ਦੇਰ ਰਾਤ ਨੂੰ ਗੁਰਕੀਰਤ ਉਰਫ਼ ਗਿੱਕੀ ਸੇਖੋਂ ਦੇ ਮਾਡਲ ਟਾਊਨ ਬਾਬਾ ਰਸੋਈ ਦੇ ਸਾਹਮਣੇ ਗੋਲ਼ੀ ਮਾਰ ਦਿੱਤੀ ਗਈ ਸੀ। ਗਿੱਕੀ ਦੇ ਪਿਤਾ ਰਾਜਵੀਰ ਸਿੰਘ ਸੇਖੋਂ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਸੀ ਕਿ 20 ਤੇ 21 ਅਪ੍ਰਰੈਲ 2011 ਦੀ ਰਾਤ ਕਰੀਬ 12 ਵਜ ਕੇ 45 ਮਿੰਟ ‘ਤੇ ਜਲੰਧਰ ਦੇ ਮਾਡਲ ਟਾਊਨ ‘ਚ ਆਪਣੇ ਪੁੱਤਰ ਗਿੱਕੀ ਨੂੰ ਬਾਬਾ ਰਸੋਈ ਕੋਲ ਖੜ੍ਹੇ ਦੇਖਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਗਿੱਕੀ ਦੇ ਨਾਲ ਉਸ ਸਮੇਂ ਅਮਰਪ੍ਰਰੀਤ ਸਿੰਘ, ਅਮਰਦੀਪ ਸਿੰਘ, ਰਾਮਸਿਮਰਨ ਸਿੰਘ ਮੱਕੜ ਉਰਫ਼ ਪਿ੍ਰੰਸ ਮੱਕੜ ਤੇ ਜਸਦੀਪ ਸਿੰਘ ਜੱਸੂ ਖੜ੍ਹੇ ਸਨ। ਉਨ੍ਹਾਂ ਨੇ ਉਸ ਸਮਾਂ ਦੇਖਿਆ ਕਿ ਚਾਰੋਂ ਉਨ੍ਹਾਂ ਦੇ ਪੁੱਤਰ ਗਿੱਕੀ ਕੋਲੋਂ ਨਾਰਾਜ਼ ਨਜ਼ਰ ਆ ਰਹੇ ਸਨ ਤੇ ਉਸ ਨਾਲ ਝਗੜਾ ਕਰ ਰਹੇ ਸਨ। ਉਨ੍ਹਾਂ ਦੱਸਿਆ ਸੀ ਕਿ ਇਸੇ ਦੌਰਾਨ ਅਮਰਦੀਪ ਸਿੰਘ ਨੇ ਆਪਣੀ ਪਿਸਤੌਲ ਕੱਢ ਲਈ ਤੇ ਗਿੱਕੀ ਨਾਲ ਲੜਨ ਲੱਗਾ। ਇਸ ੌਦੌਰਾਨ ਅਮਰਪ੍ਰਰੀਤ ਸਿੰਘ ਤੇ ਜਸਦੀਪ ਸਿੰਘ ਦੇ ਉਕਸਾਉਣ ‘ਤੇ ਪਿ੍ਰੰਸ ਮੱਕੜ ਨੇ ਆਪਣੀ ਪਿਸਤੌਲ ਕੱਢੀ ਤੇ ਗਿੱਕੀ ਨੂੰ ਗੋਲ਼ੀ ਮਾਰ ਦਿੱਤੀ। ਇਸ ਤੋਂ ਬਾਅਦ ਚਾਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਉਹ ਆਪਣੇ ਸਾਥੀਆਂ ਸਮੇਤ ਗਿੱਕੀ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਰਿਸ਼ਤੇਦਾਰ ਤੇ ਉਸ ਸਮੇਂ ਦੇ ਕੌਂਸਲਰ ਪਿ੍ਰੰਸ ਮੱਕੜ ਸਮੇਤ ਚਾਰੋਂ ਲੋਕਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਸੀ। ਇਸ ਤੋਂ ਬਾਅਦ ਇਹ ਕੇਸ ਜਲੰਧਰ ਅਦਾਲਤ ‘ਚ ਗਿਆ ਤਾਂ ਉਥੋਂ ਚਾਰੋਂ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮੁਲਜ਼ਮ ਧਿਰ ਵੱਲੋਂ ਉਸ ਤੋਂ ਬਾਅਦ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿੱਥੋਂ ਸਜ਼ਾ ਬਰਕਰਾਰ ਰੱਖੀ ਗਈ ਸੀ। ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਜੱਸੂ ਤੇ ਨਰੂਲਾ ਨੂੰ ਬਰੀ ਕਰ ਦਿੱਤਾ।