ਪ੍ਰੈਸ ਐਸੋਸੀਏਸ਼ਨ ਆਫ ਸਟੇਟ ਜਲੰਧਰ ਦੇ ਪ੍ਰਧਾਨ ਨੇ ਪ੍ਰੈਸ ਕਲੱਬ ਵਿਖੇ `ਆਪ` ਵਰਕਰਾਂ ਵਲੋਂ ਕੀਤੀ ਗੁੰਡਾ ਗਰਦੀ ਖਿਲਾਫ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ

0
383

ਜਲੰਧਰ (TLT) ਪ੍ਰੈਸ ਐਸੋਸੀਏਸ਼ਨ ਆਫ ਸਟੇਟ ਜਲੰਧਰ ਦੇ ਪ੍ਰਧਾਨ ਰਾਜੇਸ਼ ਥਾਪਾ ਨੇ ਪ੍ਰੈਸ ਕਲੱਬ ਚ ਆਮ ਆਦਮੀ ਪਾਰਟੀ ਵਲੋਂ ਕੀਤੀ ਗਈ ਗੁੰਡਾ ਗਰਦੀ ਅਤੇ ਬਿਨਾ ਆਗਿਆ ਪ੍ਰੈਸ ਕਲੱਬ ਚ ਵੜੇ ਆਪ ਦੇ ਵਰਕਰਾਂ ਖਿਲਾਫ ਪ੍ਰੈਸ ਕਲੱਬ ਦੇ ਕਾਰਜਕਾਰੀ ਪ੍ਰਧਾਨ ਤੋਂ ਕਾਰਵਾਈ ਦੀ ਮੰਗ ਕੀਤੀ। ਓਹਨਾ ਕਿਹਾ ਕਿ ਕਾਰਜਕਾਰੀ ਪ੍ਰਧਾਨ ਲਖਵਿੰਦਰ ਜੋਹਲ ਨੂੰ ਪੱਤਰਕਾਰਾਂ ਦੇ ਹਿੱਤ ਨੂੰ ਦੇਖਦੇ ਹੋਏ ਸ਼ਰਾਰਤੀ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ ਆਪ ਦੀ ਪ੍ਰੈਸ ਕਲੱਬ ਵਿਚ ਐਂਟਰੀ ਬੈਨ ਹੋਣੀ ਚਾਹੀਦੀ ਹੈ। ਲਗਭਗ 24 ਘੰਟੇ ਬੀਤਣ ਤੋਂ ਬਾਅਦ ਵੀ ਪੰਜਾਬ ਪ੍ਰੈੱਸ ਕਲੱਬ ਦੇ ਕਾਰਜਕਾਰੀ ਪ੍ਰਧਾਨ ਪ੍ਰੈੱਸ ਕਲੱਬ ਦੀ ਮਾਣ ਮਰਿਯਾਦਾ ਨੂੰ ਬਣਾਏ ਰੱਖਣ ਵਿੱਚ ਪੂਰੀ ਤਰ੍ਹਾਂ ਨਾਲ ਫੇਲ ਸਾਬਤ ਹੋਏ ਹਨ।