ਰਾਤ ਨੂੰ ਸਫਰ ਕਰਨ ਵਾਲੇ ਸਾਵਧਾਨ! ਹਨ੍ਹੇਰੇ ‘ਚ ਲੋਕਾਂ ਤੋਂ ਲਿਫਟ ਮੰਗਦੀ ਸੀ ‘ਹੁਸੀਨਾ’, ਫਿਰ ਕਰਦੀ ਸੀ ਖਤਰਨਾਕ ਕੰਮ

0
34

Beware of night travelers! In the dark, Hussein used to ask people for a lift, then she would do dangerous things

Indore Crime TLT/ਪੁਲਿਸ ਨੇ ਇੱਕ ਅਜਿਹੀ ‘ਹੁਸੀਨਾ’ ਨੂੰ ਗ੍ਰਿਫਤਾਰ ਕੀਤਾ ਹੈ ਜੋ ਲਿਫਟ ਮੰਗਣ ਦੇ ਬਹਾਨੇ ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਸੀ। ਇੰਦੌਰ ਪੁਲਿਸ ਮੁਤਾਬਕ ਲੜਕੀ ਦੀ ਪਛਾਣ ਸੋਨੂੰ ਉਰਫ ਡੀਅਰ ਨਿਵਾਸੀ ਚੰਦਨ ਨਗਰ ਦੇ ਰੂਪ ‘ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਡ੍ਰੱਗਸ ਦਾ ਨਸ਼ਾ ਵੀ ਕਰਦੀ ਹੈ ਤੇ ਆਪਣੀ ਆਦਤ ਨੂੰ ਪੂਰਾ ਕਰਨ ਲਈ ਰਾਤ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੀ ਸੀ।

ਰਾਤ ਨੂੰ ਲਿਫਟ ਦੇ ਬਹਾਨੇ ਹਸੀਨਾ ਦੀ ਕਰਤੂਤ
ਲੜਕੀ ਰਾਤ ਦੇ ਹਨ੍ਹੇਰੇ ‘ਚ ਪਹਿਲਾਂ ਰਾਹਗੀਰਾਂ ਤੋਂ ਲਿਫਟ ਮੰਗਦੀ ਸੀ ਤੇ ਫਿਰ ਵਾਰਦਾਤ ਨੂੰ ਅੰਜਾਮ ਦਿੰਦੀ ਸੀ। ਦੱਸ ਦਈਏ ਕਿ ਪੇਸ਼ੇ ਤੋਂ ਕਿਓਸਕ ਆਪਰੇਟਰ ਮਲਹਾਰਗੰਜ ਨਿਵਾਸੀ ਪਾਰਸ ਜੈਨ ਪਨੀ ਬਾਈਕ ਰਾਹੀਂ 5 ਦਿਨ ਪਹਿਲਾਂ ਗੰਗਵਾਲ ਆ ਰਹੇ ਸਨ ਤਦ ਰਸਤੇ ‘ਚ ਇੱਕ ਲੜਕੀ ਮਿਲੀ ਤੇ ਰੋਂਦੇ ਹੋਏ ਕਿਹਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ। ਚਿਹਰੇ ਤੋਂ ਖੂਨ ਨਿਕਲਦਾ ਦੇਖ ਪਾਰਸ ਨੇ ਉਸ ਦੀਆਂ ਗੱਲਾਂ ‘ਤੇ ਵਿਸ਼ਵਾਸ ਕਰ ਲਿਆ। ਲੜਕੀ ਨੇ ਬੱਸ ਸਟੈਂਡ ਤੱਕ ਲਿਫਟ ਮੰਗੀ ਤੇ ਬਾਈਕ ‘ਤੇ ਬੈਠ ਕੇ ਕੁਝ ਦੂਰੀ ਤੈਅ ਕਰਨ ਦੇ ਬਾਅਦ ਹੀ ਲੜਕੀ ਨੇ ਪਾਰਸ ਦੀ ਜੇਬ੍ਹ ‘ਚੋਂ ਢਾਈ ਹਜ਼ਾਰ ਕੱਢ ਲਏ।

ਪੁਲਿਸ ਨੇ ਭੇਜਿਆ ਜੇਲ੍ਹ
ਪਾਰਸ ਜੈਨ ਦੇ ਸਮਝਾਉਣ ‘ਤੇ ਲੜਕੀ ਹੰਗਾਮਾ ਕਰਨ ਲੱਗੀ। ਹੰਗਾਮੇ ‘ਤੇ ਭੀੜ ਜਮ੍ਹਾ ਹੋ ਗਈ ਪਰ ਇੰਨੇ ਸਮੇਂ ‘ਚ ਲੜਕੀ ਰਿਕਸ਼ੇ ‘ਤੇ ਬੈਠ ਕੇ ਭੱਜ ਨਿੱਕਲੀ। ਘਟਨਾ ਦੇ ਬਾਅਦ ਜੈਨ ਨੇ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਦੱਸੇ ਇਲਾਕੇ ਦਾ ਸੀਸੀਟੀਵੀ ਫੁਟੇਜ ਖੰਗਾਲਿਆ। ਵੀਡੀਓ ਫੁਟੇਜ ਦੇ ਆਧਾਰ ‘ਤੇ ਪੁਲਿਸ ਨੇ ਲੜਕੀ ਨੂੰ ਦਬੋਚ ਲਿਆ।