ਪਿੰਡ ਮੂਸਾ ‘ਚ ਮਾਂ-ਪੁੱਤ ਦਾ ਵਹਿਸ਼ੀਆਨਾ ਕਤਲ, ਔਰਤ ਦਾ ਸਿਰ ਧੜ ਤੋਂ ਕੀਤਾ ਅਲੱਗ, ਮਾਮਲੇ ਦੀ ਜਾਂਚ ‘ਚ ਲੱਗੀ ਪੁਲਿਸ

0
48

ਮਾਨਸਾ (TLT) ਹਲਕਾ ਸਰਦੂਲਗੜ੍ਹ ਦੇ ਪਿੰਡ ਮੂਸੇ ਵਿਚ ਮਾਂ ਅਤੇ ਪੁੱਤ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਪਿੰਡ ਮੂਸੇ ਦੇ ਨੌਜਵਾਨ ਜਗਸੀਰ ਸਿੰਘ (35) ਪੁੱਤਰ ਜਰਨੈਲ ਸਿੰਘ ਅਤੇ ਉਸ ਦੀ ਮਾਂ ਜਸਵਿੰਦਰ ਕੌਰ (65) ਪਤਨੀ ਜਰਨੈਲ ਸਿੰਘ ਵਾਸੀ ਮੂਸਾ (ਮਾਨਸਾ) ਦਾ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਮਾਨਸਾ ਸਦਰ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਫਤੀਸ਼ ਕਰ ਰਹੇ ਹਾਂ ਕਿ ਇਹ ਮਾਮਲਾ ਲੁੱਟਮਾਰ ਦਾ ਹੈ ਜਾਂ ਕਿਸੇ ਰੰਜਿਸ਼ ਕਾਰਨ ਕਤਲ ਕੀਤੇ ਗਏ ਹਨ, ਕਿਉਂਕਿ ਇਨ੍ਹਾਂ ਦਾ ਕੁਝ ਜ਼ਮੀਨੀ ਝਗੜਾ ਵੀ ਚੱਲ ਰਿਹਾ ਹੈ।

ਐੱਸਐੱਸਪੀ ਮਾਨਸਾ, ਡੀਸੀਪੀ ਮਾਨਸਾ ਅਤੇ ਮਾਨਸਾ ਸਦਰ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਇਹ ਵਾਰਦਾਤ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ। ਔਰਤ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਹੈ। ਥਾਣਾ ਸਦਰ ਮਾਨਸਾ ਦੇ ਮੁਖੀ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਇਸ ਕਤਲ ਮਾਮਲੇ ‘ਚ ਛਾਣਬੀਣ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ‘ਚ ਮਾਂ ਪੁੱਤ ਦਾ ਕਤਲ ਕੀਤਾ ਗਿਆ ਹੈ।