ਗੁਰੂਹਰਸਹਾਏ ਦੇ ਡੀਐੱਸਪੀ ਪ੍ਰਸ਼ੋਤਮ ਸਿੰਘ ਬੱਲ ਨੇ ਸੰਭਾਲਿਆ ਚਾਰਜ

0
36

ਗੁਰੂਹਰਸਹਾਏ (tlt) ਹਲਕਾ ਗੁਰੂਹਰਸਹਾਏ ਦੇ ਨਵੇਂ ਡੀਐੱਸਪੀ ਪ੍ਰਸ਼ੋਤਮ ਸਿੰਘ ਬਲ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੇ ਕਰਦੇ ਹੋਏ ਡੀਐੱਸਪੀ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਹਲਕੇ ਗੁਰੂਹਰਸਹਾਏ ਅੰਦਰ ਨਸ਼ੇ ਵੇਚਣ ਅਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਸ਼ਾ ਤਸਕਰਾਂ ਉੱਪਰ ਪੂਰੀ ਤਰਾਂ੍ਹ ਠੱਲ੍ਹ ਪਾਈ ਜਾਵੇਗੀ । ਨਸ਼ਾ ਮੁਕਤ ਗੁਰੂਹਰਸਹਾਏ ਬਣਾਇਆ ਜਾਵੇਂਗਾ । ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਉਨਾਂ੍ਹ ਨੇ ਕਿਹਾ ਨਸ਼ੇ ਦਾ ਕਾਰੋਬਾਰ ਬੰਦ ਕਰ ਦੇਣ ਨਹੀਂ ਤਾਂ ਕਿਸੇ ਵੀ ਤਸਕਰਾਂ ਨੂੰ ਬਰਦਾਰਸ਼ ਨਹੀਂ ਕੀਤਾ ਜਾਵੇਗਾ। ਉਨਾਂ੍ਹ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਅਤੇ ਗ਼ੈਰ ਕਾਨੂੰਨੀ ਕੰਮ ਕਰਨ ਵਾਲਿਆਂ ਦੀ ਜਾਣਕਾਰੀ ਦੇਣ ਵਾਲਿਆਂ ਦਾ ਸਤਿਕਾਰ ਕੀਤਾ ਜਾਵੇਗਾ ਅਤੇ ਉਨਾਂ੍ਹ ਦਾ ਨਾਂ ਗੁਪਤ ਰੱਖਿਆ ਜਾਵੇਗਾ ਉਨਾਂ੍ਹ ਕਿਹਾ ਕਿ ਇਸ ਸਬੰਧੀ ਮੈਨੂੰ ਮਿਲ ਸਕਦਾ ਹੈ।