ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਜਲੰਧਰ ‘ਚ ਫੂਡ ਸਟਾਲ ਚਲਾਉਣ ਵਾਲੀਆਂ ਦੋ ਮਹਿਲਾਵਾਂ ਨਾਲ ਮੁਲਾਕਾਤ, ਪ੍ਰਸ਼ੰਸਾ ਪੱਤਰ ਸੌਂਪੇ

0
43

 ਅਥਾਰਟੀ ਨੂੰ ਸਥਾਈ ਬੂਥ ਅਲਾਟ ਕਰਨ ਲਈ ਕਿਹਾ, ਕਮਿਸ਼ਨ ਵੱਲੋਂ ਹਰ ਸੰਭਵ ਮਦਦ ਦਾ ਵੀ ਦਿਵਾਇਆ ਭਰੋਸਾਜਲੰਧਰ, (ਰਮੇਸ਼ ਗਾਬਾ) ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਸ਼ਹਿਰ ਦੀਆਂ ਦੋ  ਮਹਿਲਾ ਫੂਡ ਹਾਕਰਸ ਨਾਲ ਮੁਲਾਕਾਤ ਕੀਤੀ, ਜੋ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਲਈ ਫੂਡ ਸਟਾਲ ਚਲਾ ਰਹੀਆਂ ਹਨ।
ਮਨੀਸ਼ਾ ਗੁਲਾਟੀ ਨੇ ਗੋਪਾਲ ਨਗਰ ਜਲੰਧਰ ਦੀ 30 ਸਾਲਾ ਮਹਿਲਾ ਨੇਹਾ ਨਾਲ ਮੁਲਾਕਾਤ ਕੀਤੀ, ਜੋ ਕੋਵਿਡ-19 ਮਹਾਮਾਰੀ ਦੌਰਾਨ ਨੌਕਰੀ ਚਲੀ ਜਾਣ ਤੋਂ ਬਾਅਦ ਪਿਛਲੇ ਕਈ ਮਹੀਨਿਆਂ ਤੋਂ ਇਸ ਫੂਡ ਸਟਾਲ ਨੂੰ ਚਲਾ ਰਹੀ ਹੈ। ਚੇਅਰਪਰਸਨ ਨੇ ਉਸ ਦਾ ਫੂਡ ਸਟਾਲ ਦੇਖਿਆ ਅਤੇ ਉਸ ਨੂੰ ਕਮਿਸ਼ਨ ਵੱਲੋਂ ਪ੍ਰਸ਼ੰਸਾ ਪੱਤਰ ਸੌਂਪਿਆ। ਉਨ੍ਹਾਂ ਉਸ ਦੀ 15 ਸਾਲਾ ਧੀ ਲਈ ਵਧੀਆ ਸਿੱਖਿਆ ਨੂੰ ਯਕੀਨੀ ਬਣਾਉਣ ਦੇ ਸਬੰਧ ਵਿੱਚ ਕਮਿਸ਼ਨ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਅਤੇ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਪੱਕਾ ਬੂਥ ਅਲਾਟ ਕਰ ਕੇ ਉਸ ਦੀ ਮਦਦ ਕਰਨ ਲਈ ਵੀ ਕਿਹਾ। ਉਨ੍ਹਾਂ ਨਿਰਾਸ਼ਾਜਨਕ ਸਮੇਂ ਵਿੱਚ ਵੀ ਉਮੀਦ ਨਾ ਗੁਆਉਣ ਲਈ ਮਹਿਲਾ ਦੇ ਯਤਨਾਂ ਦੀ ਸ਼ਲਾਘਾ ਕੀਤੀ ।
ਇਸ ਦੌਰਾਨ ਉਨ੍ਹਾਂ ਪ੍ਰਤਾਪ ਨਗਰ ਦੀ ਵਸਨੀਕ 33 ਸਾਲਾ ਕਾਂਤਾ ਨਾਲ ਵੀ ਮੁਲਾਕਾਤ ਕੀਤੀ, ਜਿਸ ਵੱਲੋਂ ਬੱਸ ਸਟੈਂਡ ਦੇ ਨੇੜੇ ਇੱਕ ਛੋਟੀ ਜਿਹੀ ਖਾਣ-ਪੀਣ ਦੇ ਸਮਾਨ ਦੀ ਦੁਕਾਨ ਚਲਾਈ ਜਾ ਰਹੀ ਹੈ। ਮਹਿਲਾ ਨੇ ਚੇਅਰਪਰਸਨ ਨੂੰ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਆਪਣੀ ਨੌਕਰੀ ਗਵਾਉਣ ਤੋਂ ਪਹਿਲਾਂ ਉਹ ਬਾਈਕ-ਟੈਕਸੀ ਰਾਈਡਰ ਵਜੋਂ ਕੰਮ ਕਰ ਰਹੀ ਸੀ। ਹੁਣ ਕੁਝ ਸਥਾਨਕ ਔਰਤਾਂ ਦੀ ਮਦਦ ਨਾਲ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਉਸ ਵੱਲੋਂ ਇਹ ਪਰਾਂਠਾ ਸਟਾਲ ਚਲਾਈ ਜਾ ਰਹੀ ਹੈ । ਮਨੀਸ਼ਾ ਗੁਲਾਟੀ ਨੇ ਉਸ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਕਮਿਸ਼ਨ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਇਸ ਦੌਰਾਨ ਉਨ੍ਹਾਂ ਵੱਲੋਂ ਕਾਂਤਾ ਦੇ ਨਾਲ ਉਸ ਦੇ ਦੁਪਹੀਆ ਵਾਹਨ ‘ਤੇ ਸਵਾਰੀ ਵੀ ਕੀਤੀ ਗਈ, ਜਿਸ ਨੂੰ ਉਸ ਵੱਲੋਂ ਪਹਿਲਾਂ ਬਾਈਕ-ਟੈਕਸੀ ਰਾਈਡ ਵਜੋਂ ਵਰਤਿਆ ਜਾ ਰਿਹਾ ਸੀ।
ਚੇਅਰਪਰਸਨ ਨੇ ਸਮਾਜ ਸੇਵੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਦੋਵਾਂ ਔਰਤਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਲਈ ਮਦਦ ਕਰਨ ਖਾਤਰ ਅੱਗੇ ਆਉਣ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਜਲਦੀ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ੍ਹਾਂ ਮਹਿਲਾਵਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਪੱਤਰ ਲਿਖਿਆ ਜਾਵੇਗਾ