ਪੰਜਾਬ ਵਿਚ ਲੱਗਿਆ 15 ਜਨਵਰੀ ਤੱਕ ਰਾਤ ਦਾ ਕਰਫ਼ਿਊ, ਮੁੜ ਤੋਂ ਪਰਤੀਆਂ ਕੋਰੋਨਾ ਪਾਬੰਦੀਆਂ

0
110

ਚੰਡੀਗੜ੍ਹ, 4 ਜਨਵਰੀ -TLT/ ਕੋਰੋਨਾ ਦੇ ਚਲਦੇ ਪੰਜਾਬ ਵਿਚ 15 ਜਨਵਰੀ ਤੱਕ ਰਾਤ ਦਾ ਕਰਫ਼ਿਊ ਲੱਗਿਆ ਗਿਆ ਹੈ | ਰਾਤ 10 ਵਜੇ ਤੋਂ ਸਵੇਰ ਦੇ 5 ਵਜੇ ਤੱਕ ਕਰਫ਼ਿਊ ਰਹੇਗਾ | ਸਕੂਲ, ਕਾਲਜ, ਯੂਨੀਵਰਸਿਟੀ ਬੰਦ ਕਰਨ ਦੇ ਆਦੇਸ਼ ਜਾਰੀ ਹੋਏ ਹਨ | ਸਿਨੇਮਾ ਘਰ, ਮਾਲ, ਰੈਸਟੋਰੈਂਟ ਅਤੇ ਹੋਰ ਅਦਾਰੇ 50 % ਨਾਲ ਖੁੱਲ੍ਹਣਗੇ | ਇਸ ਦੇ ਨਾਲ ਹੀ ਸਫ਼ਰ ਵੀ 50 % ਸਮਰਥਾ ਨਾਲ ਹੀ ਕੀਤਾ ਜਾਵੇਗਾ | ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿਚ ਦੋਨੋ ਖ਼ੁਰਾਕਾਂ ਲੈ ਚੁੱਕੇ ਸਟਾਫ਼ ਨੂੰ ਹੀ ਕੰਮ ‘ਤੇ ਆਉਣ ਦੀ ਇਜਾਜ਼ਤ ਹੋਵੇਗੀ | ਇਸ ਦੇ ਨਾਲ ਹੀ ਮਾਸਕ ਵੀ ਲਾਜ਼ਮੀ ਕੀਤਾ ਗਿਆ ਹੈ |