ਨਵਜੋਤ ਸਿੱਧੂ ਦੀ ਗੱਡੀ ਨੇ ਮਾਰੀ ਧਰਨਾ ਦਿੰਦੀਆਂ ਨਰਸਾਂ ਨੂੰ ਟੱਕਰ, ਸੁਰੱਖਿਆ ਮੁਲਾਜ਼ਮ ਵੱਲੋਂ ਕੀਤੀ ਗਈ ਖਿੱਚ-ਧੂਹ

0
40

ਅੰਮ੍ਰਿਤਸਰ (TLT) ਨਵਜੋਤ ਸਿੰਘ ਸਿੱਧੂ ਦੀ ਕੋਠੀ ਅੱਗੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਲੰਮੇ ਸਮੇਂ ਤੋਂ ਸ਼ਾਂਤਮਈ ਧਰਨਾ ਦੇ ਰਹੀਆਂ ਹਨ। ਜ਼ਿਲ੍ਹੇ ਦੀਆਂ ਐੱਨਐੱਚਆਰਐੱਮ ਅਧੀਨ, ਏਐੱਨਐੱਮ, ਮਲਟੀ ਪਰਪਜ਼ ਹੈਲਥ ਵਰਕਰ ਮੇਲ ਫੀਮੇਲ, ਠੇਕਾ ਆਧਾਰ ਨਰਸਾਂ ਨੂੰ ਅੱਜ ਬੁਰੀ ਤਰਾਂ ਦੇ ਗੰਨਮੈਨਾਂ ਵੱਲੋਂ ਲਤਾੜਿਆ ਗਿਆ। ਜਥੇਬੰਦੀ ਦੀ ਪ੍ਰਧਾਨ ਸਤਿੰਦਰ ਕੌਰ, ਅਰਮਾਨ, ਕੁਲਜੀਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਸ਼ਾਂਤਮਈ ਧਰਨੇ ਤੇ ਨਵਜੋਤ ਸਿੰਘ ਸਿੱਧੂ ਦੀ ਕੋਠੀ ਦੇ ਬਾਹਰ ਬੈਠੀਆਂ ਸਨ। ਨਵੇਂ ਸਾਲ ਦੀ ਆਮਦ ਹੋਣ ਤੇ ਉਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਅੱਜ ਸਿੱਧੂ ਉਨ੍ਹਾਂ ਦੀਆਂ ਮੰਗਾਂ ਸੁਣ ਕੇ ਕੋਈ ਠੋਸ ਹੱਲ ਕੱਢਣਗੇ ਕਿਉਂਕਿ ਕਈ ਵਾਰ ਸਿੱਧੂ ਨੇ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੰਗਾਂ ਹੱਲ ਕਰਵਾਉਣ ਲਈ ਵਚਨਬੱਧ ਹੋਏ ਹਨ। ਅੱਜ ਨਵੇਂ ਸਾਲ ਤੇ ਗੱਲਬਾਤ ਲਈ ਨਰਸਿੰਗ ਸਟਾਫ਼ ਵੱਲੋਂ ਸਿੱਧੂ ਦੀ ਕੋਠੀ ਦੇ ਬਾਹਰ ਸਾਰੇ ਗੇਟਾਂ ਅੱਗੇ ਧਰਨਾ ਲਾ ਦਿੱਤਾ ਗਿਆ, ਉਸ ਸਮੇਂ ਜਦ ਸਿੱਧੂ ਆਪਣੀ ਗੱਡੀ ਅਤੇੇ ਪੁਲਿਸ ਸਕਿਊਰਟੀ ਦੇ ਨਾਲ ਬਾਹਰ ਆਏ ਉਨ੍ਹਾਂ ਨੂੰ ਮੰਗਾਂ ਮੰਨਣ ਲਈ ਘੇਰ ਲਿਆ ਅਤੇ ਉਨ੍ਹਾਂ ਦੀ ਗੱਡੀ ਦੇ ਅੱਗੇ ਖੜੀਆਂ ਹੋ ਗਈਆਂ। ਇਸ ਸਮੇਂ ਸਿੱਧੂ ਨੂੰ ਵਾਰ-ਵਾਰ ਬਾਹਰ ਆਉਣ ਲਈ ਵੀ ਕਿਹਾ ਗਿਆ ਪਰ ਉਹ ਆਪਣੀ ਗੱਡੀ ਤੋਂ ਬਾਹਰ ਨਾ ਨਿਕਲੇ।