ਦ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਹਵਨ ਯਗ ਕਰਕੇ ਕੀਤਾ ਸਾਲ 2022 ਦਾ ਸਵਾਗਤ

0
86

ਜਲੰਧਰ (ਰਮੇਸ਼ ਗਾਬਾ) ਦ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਸਾਲ 2022 ਦੇ ਸੁਆਗਤ ਲਈ ਐਸੋਸੀਏਸ਼ਨ ਦੇ ਦਫ਼ਤਰ ਨਿਊ ​​ਜਵਾਹਰ ਨਗਰ 537, ਨੇੜੇ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਹਵਨ ਯਗ ਕੀਤਾ ਗਿਆ ਅਤੇ ਵਿਸ਼ਵ ਵਿੱਚ ਸ਼ਾਂਤੀ ਲਈ ਅਰਦਾਸ ਕੀਤੀ ਗਈ।

ਇਸ ਮੌਕੇ ਦਿ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਗਾਬਾ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਲ 2022 ਸਾਰੇ ਭਾਰਤ ਵਾਸੀਆਂ ਲਈ ਖੁਸ਼ੀਆਂ ਲੈ ਕੇ ਆਵੇ ਅਤੇ ਨਾਮੁਰਾਦ ਬੀਮਾਰੀਆਂ ਤੋਂ ਦੂਰ ਰੱਖੇ। ਇਸ ਮੌਕੇ ਪ੍ਰਧਾਨ ਰਮੇਸ਼ ਗਾਬਾ, ਜਰਨਲ ਸੈਕਟਰ ਰਮੇਸ਼ ਹੈਪੀ, ਸੀਨੀਅਰ ਮੀਤ ਪ੍ਰਧਾਨ ਰਿਸ਼ੀ ਸ਼ਰਮਾ, ਸਾਬਕਾ ਪ੍ਰਧਾਨ ਸੁਰਿੰਦਰ ਬੇਰੀ, ਸਾਬਕਾ ਪ੍ਰਧਾਨ ਰਾਜੇਸ਼ ਥਾਪਾ, ਮੀਤ ਪ੍ਰਧਾਨ ਸੁਰਿੰਦਰ ਵਰਮਾ, ਕਮਲ ਗੰਭੀਰ, ਕਮਲਜੀਤ ਸਿੰਘ ਪਵਾਰ, ਸਾਹਿਲ ਓਂਕਾਰ, ਸੁਭਾਸ਼ ਚੰਦਰ, ਸੁਨੀਲ ਕੁਮਾਰ, ਕਰਨ ਨਾਰੰਗ ਆਦਿ ਹਾਜ਼ਰ ਸਨ।