ਮਾਈਨਿੰਗ ਖੇਤਰ ’ਚ ਖਿਸਕਿਆ ਪਹਾੜ, 3 ਵਿਅਕਤੀਆਂ ਦੀ ਮੌਤ, ਕਈ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ

0
65

ਭਿਵਾਨੀ (tlt)  ਭਿਵਾਨੀ ਵਿੱਚ ਨਵੇਂ ਸਾਲ ਦੀ ਪਹਿਲੀ ਸਵੇਰ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਭਿਵਾਨੀ ਦੇ ਤੋਸ਼ਾਮ ਦੇ ਦਾਦਮ ਇਲਾਕੇ ‘ਚ ਪਹਾੜ ਦੇ ਖਿਸਕਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਹ ਪਹਾੜ ਮਾਈਨਿੰਗ ਖੇਤਰ ਵਿੱਚ ਖਿਸਕ ਗਿਆ ਹੈ। ਇਸ ਦੌਰਾਨ ਉੱਥੇ ਮੌਜੂਦ ਕਈ ਲੋਕ ਮਲਬੇ ਹੇਠਾਂ ਦੱਬ ਗਏ। ਇਸ ਹਾਦਸੇ ਚ 3 ਵਿਅਕਤੀਆਂ ਦੀ ਮੌਤ ਦੀ ਖ਼ਬਰ ਹੈ ਅਤੇ 20 ਲੋਕਾਂ ਤੋਂ ਵੱਧ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮਾਈਨਿੰਗ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਵੀ ਮਲਬੇ ਹੇਠ ਦੱਬ ਗਈਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਚਓ ਸੁਖਬੀਰ ਜਾਖੜ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਸੂਚਨਾ ਮਿਲਦੇ ਹੀ ਐਸਡੀਐਮ ਮਨੀਸ਼ ਫੋਗਾਟ ਵੀ ਮੌਕੇ ’ਤੇ ਪੁੱਜੇ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਜ਼ਖਮੀਆਂ ਨੂੰ ਮਲਬੇ ‘ਚੋਂ ਕੱਢ ਕੇ ਹਸਪਤਾਲ ਭੇਜਿਆ ਜਾ ਰਿਹਾ ਹੈ।

ਭਿਵਾਨੀ ਦੇ ਦਾਦਮ ਇਲਾਕੇ ‘ਚ ਸਵੇਰੇ ਕਰੀਬ 9 ਵਜੇ ਮਾਈਨਿੰਗ ਦੌਰਾਨ ਪਹਾੜ ਫਿਸਲ ਗਿਆ, ਜਿਸ ਕਾਰਨ ਦੋ ਵੱਡੀਆਂ ਚੱਟਾਨਾਂ ਹੇਠਾਂ ਆ ਗਈਆਂ। ਇਸ ਦੌਰਾਨ ਪੋਪਲੈਂਡ ਮਸ਼ੀਨਾਂ ਅਤੇ ਚਾਰ ਡੰਪਰ ਸਨ, ਜੋ ਪੱਥਰਾਂ ਦੇ ਹੇਠਾਂ ਦੱਬੇ ਹੋਏ ਹਨ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਹਾਦਸੇ ਚ 3 ਵਿਅਕਤੀ ਦੀ ਮੌਤ ਦੀ ਜਾਣਕਾਰੀ ਹੈ ਅਤੇ ਕਈ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੋ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸਿਵਲ ਹਸਪਤਾਲ ਤੋਸ਼ਾਮ ਦੇ ਡਾਕਟਰਾਂ ਦੀ ਟੀਮ ਵੀ ਮੌਕੇ ‘ਤੇ ਮੌਜੂਦ ਹੈ। ਜੰਗਲਾਤ ਵਿਭਾਗ ਦੀ ਟੀਮ ਵੀ ਮੌਕੇ ‘ਤੇ ਮੌਜੂਦ ਹੈ। ਮਾਈਨਿੰਗ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਨਹੀਂ ਪੁੱਜੇ। ਖੇਤੀਬਾੜੀ ਮੰਤਰੀ ਜੇਪੀ ਦਲਾਲ ਵੀ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।