ਸਿੱਖਿਆ ਵਿਭਾਗ ਪੰਜਾਬ ਨੇ ਮੁੱਖ ਅਧਿਆਪਕਾਂ ਦੇ ਵਾਧੂ ਚਾਰਜ ਵਾਲੇ ਸਕੂਲ ਬਦਲੇ

0
59

ਮੋਹਾਲੀ (tlt) ਪੰਜਾਬ ਦੇ ਸਿੱਖਿਆ ਵਿਭਾਗ ਨੇ ਕੁਝ ਸਮਾਂ ਪਹਿਲਾਂ ਹੈੱਡ ਟੀਚਰਾਂ ਨੂੰ ਦਿੱਤੇ ਗਏ ਵਾਧੂ ਸਕੂਲਾਂ ਦੇ ਚਾਰਜ ਵਾਪਸ ਲੈ ਲਏ ਹਨ। ਅਜਿਹਾ ਇਕ ਪੱਤਰ ਜਾਰੀ ਕਰਦਿਆਂ ਡੀਪੀਆਈ (ਸੈਕੰਡਰੀ) ਨੇ ਹਦਾਇਤ ਜਾਰੀ ਕੀਤੀ ਹੈ ਕਿ ਮੁੱਖ ਅਧਿਆਪਕ ਤੇ ਮੁੱਖ ਅਧਿਆਪਕਾਵਾਂ ਨੂੰ ਪ੍ਰਬੰਧਕੀ ਹਿੱਤਾਂ ਲਈ ਦਿੱਤੀਆਂ ਗਈਆਂ ਵਾਧੂ ਵਿਭਾਗੀ ਪੋਸਟਿੰਗਾਂ ਵਾਪਸ ਲੈ ਲਈਆਂ ਜਾਂਦੀਆਂ ਹਨ। ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤ 22 ਹੈੱਡ ਮਾਸਟਰਾਂ/ਹੈੱਡ ਮਿਸਟ੍ਰੈੱਸ ਦੀਆਂ ਸੂਚੀਆਂ ਜਾਰੀ ਕੀਤੀ ਹੈ ਜਿਨ੍ਹਾਂ ਕੋਲੋਂ ਆਪਣੇ ਜ਼ਿਲ੍ਹੇ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਵਿਚ ਸਥਿਤ ਸਕੂਲਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਪਰ ਜੇਕਰ 31 ਦਸੰਬਰ ਨੂੰ ਜਾਰੀ ਕੀਤੀ ਗਈ ਲਿਸਟ ਨੂੰ ਭਾਂਪਿਆ ਜਾਵੇ ਤਾਂ ਇਹ ਮੁੱਖ ਅਧਿਆਪਕ ਹੁਣ ਆਪਣੇ ਜ਼ਿਲ੍ਹਿਆਂ ਵਾਲੇ ਸਕੂਲ ਤੋਂ ਇਲਾਵਾ ਇਨ੍ਹਾਂ ਜ਼ਿਲ੍ਹਿਆਂ ਵਿਚ ਹੀ ਖਾਲੀ ਪਈਆਂ ਮੁੱਖ ਅਧਿਆਪਕਾਂ ਦੀਆਂ ਅਸਾਮੀਆਂ ਲਈ ਵਾਧੂ ਅਸਾਮੀ ਵਜੋਂ ਤਾਇਨਾਤ ਜ਼ਰੂਰ ਰਹਿਣਗੇ।