ਅਕਾਲੀ ਦਲ ਨੂੰ ਝਟਕਾ, ਸੇਠ ਸਤਪਾਲ ਮੱਲ ਕਾਂਗਰਸ ‘ਚ ਸ਼ਾਮਲ, CM ਚੰਨੀ ਨੇ ਕਰਵਾਈ ਘਰ ਵਾਪਸੀ

0
38
Punjab Politics : ਅਕਾਲੀ ਦਲ ਨੂੰ ਝਟਕਾ, ਸੇਠ ਸਤਪਾਲ ਮੱਲ ਕਾਂਗਰਸ 'ਚ ਸ਼ਾਮਲ, CM ਚੰਨੀ ਨੇ ਕਰਵਾਈ ਘਰ ਵਾਪਸੀ

, ਜਲੰਧਰ TLT/ ਕੁਝ ਸਾਲ ਪਹਿਲਾਂ ਕਾਂਗਰਸ ਛੱਡ ਕੇ ਅਕਾਲੀ ਦਲ ਬਾਦਲ ਵਿਚ ਚਲੇ ਗਏ ਬੂਟਾ ਮੰਡੀ ਦੇ ਪ੍ਰਸਿੱਧ ਚਮੜਾ ਕਾਰੋਬਾਰੀ ਸੇਠ ਸਤਪਾਲ ਮੱਲ ਅੱਜ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਜਲੰਧਰ ਫੇਰੀ ਦੌਰਾਨ ਥੋੜ੍ਹੀ ਦੇਰ ਪਹਿਲਾਂ ਹੀ ਬੂਟਾ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਪੁੱਜੇ ਜਿਥੇ ਨਤਮਸਤਕ ਹੋਣ ਉਪਰੰਤ ਉਨ੍ਹਾਂ ਨੇ ਸੇਠ ਸਤਪਾਲ ਮੱਲ ਨੂੰ ਕਾਂਗਰਸ ਪਾਰਟੀ ‘ਚ ਸ਼ਾਮਲ ਕਰ ਲਿਆ। ਕਰਤਾਰਪੁਰ ਹਲਕੇ ਤੋਂ ਅਕਾਲੀ ਬਸਪਾ ਵਿਚਾਲੇ ਗੱਠਜੋੜ ਹੋਣ ਤੋਂ ਬਾਅਦ ਹੀ ਸੇਠ ਸਤਪਾਲ ਮੱਲ ਨੇ ਅਕਾਲੀ ਦਲ ਬਾਦਲ ਦੇ ਪ੍ਰੋਗਰਾਮਾਂ ਜਾਣਾ ਘਟਾ ਦਿੱਤਾ ਹੋਇਆ ਸੀ ਅਤੇ ਉਨ੍ਹਾਂ ਦੇ ਕਈ ਦਿਨਾਂ ਤੋਂ ਹੀ ਕਾਂਗਰਸ ਵਿਚ ਮੁੜ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ। ਅੱਜ ਦੁਪਹਿਰ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੌਰੇ ਮੌਕੇ ਉਨ੍ਹਾਂ ਨੇ ਕਾਂਗਰਸ ਦਾ ਹੱਥ ਫੜ ਲਿਆ। ਇਸ ਮੌਕੇ ਉਨ੍ਹਾਂ ਨਾਲ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਹੋਰ ਆਗੂ ਹਾਜ਼ਰ ਸਨ। ਇਸ ਤੋਂ ਬਾਅਦ ਮੁੱਖ ਮੰਤਰੀ ਅਰਬਨ ਅਸਟੇਟ ਫੇਜ਼ ਇਕ ਵਾਰ ਨੀਂਹ ਪੱਥਰ ਰੱਖਣ ਜਾਣਗੇ ਅਤੇ ਉਸ ਤੋਂ ਬਾਅਦ ਸੱਚਖੰਡ ਡੇਰਾ ਬੱਲਾਂ ਵਿਖੇ ਨਤਮਸਤਕ ਹੋਣਗੇ