ਕਰਨਦੀਪ ਸਿੰਘ ਭੁੱਲਰ ਨੇ ਤਹਿਸੀਲਦਾਰ ਜਲੰਧਰ-1 ਦੇ ਅਹੁਦੇ ਦਾ ਕਾਰਜਭਾਰ ਸੰਭਾਲਿਆ

0
36

ਜਲੰਧਰ, (ਰਮੇਸ਼ ਗਾਬਾ)-ਕਰਨਦੀਪ ਸਿੰਘ ਭੁੱਲਰ ਨੇ ਅੱਜ ਤਹਿਸੀਲਦਾਰ ਜਲੰਧਰ-1 ਦੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਦਸੂਹਾ ਵਿਖੇ ਬਤੌਰ ਤਹਿਸੀਲਦਾਰ ਕੰਮਕਾਜ ਵੇਖ ਰਹੇ ਸਨ | ਸ੍ਰੀ ਭੁੱਲਰ ਇਸ ਤੋਂ ਪਹਿਲਾਂ ਵੀ ਸਾਲ 2017 ‘ਚ ਜਲੰਧਰ ਵਿਖੇ ਬਤੌਰ ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ ਰਹਿ ਚੁੱਕੇ ਹਨ | ਜਲੰਧਰ ਵਿਖੇ ਪਹਿਲਾਂ ਇਸ ਅਹੁਦੇ ਦਾ ਕੰਮਕਾਜ਼ ਨਵਦੀਪ ਸਿੰਘ ਵੇਖ ਰਹੇ ਸਨ ਤੇ ਉਨ੍ਹਾਂ ਦਾ ਤਬਾਦਲਾ ਫਗਵਾੜਾ ਵਿਖੇ ਕੀਤਾ ਗਿਆ ਹੈ ਤੇ ਕਰਨਦੀਪ ਸਿੰਘ ਭੁੱਲਰ ਨੂੰ ਉਨ੍ਹਾਂ ਦਾ ਥਾਂ ਲਗਾਇਆ ਗਿਆ ਹੈ | ਅੱਜ ਗੱਲਬਾਤ ਕਰਦੇ ਹੋਏ ਸ੍ਰੀ ਭੁੱਲਰ ਨੇ ਕਿਹਾ ਕਿ ਜਲੰਧਰ ਵਾਸੀਆਂ ਦਾ ਉਨ੍ਹਾਂ ਨੂੰ ਪਹਿਲਾਂ ਵੀ ਕਾਫੀ ਪਿਆਰ ਮਿਲਿਆ ਹੈ ਤੇ ਸਾਰੇ ਹੀ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਵੀ ਉਨ੍ਹਾਂ ਨੂੰ ਜਲੰਧਰ ‘ਚ ਹਮੇਸ਼ਾ ਚੰਗਾ ਸਹਿਯੋਗ ਮਿਲਦਾ ਰਿਹਾ ਹੈ ਤੇ ਉਮੀਦ ਹੈ ਇਸ ਵਾਰ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਸਾਰਿਆਂ ਦਾ ਸਹਿਯੋਗ ਮਿਲੇਗਾ |