BJP ‘ਚ ਸ਼ਾਮਲ ਹੋਣ ਤੋਂ ਬਾਅਦ ਰਾਣਾ ਸੋਢੀ ਨੂੰ ਮਿਲੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ

0
37

ਨਵੀਂ ਦਿੱਲੀ (TLT) ਕੇਂਦਰ ਸਰਕਾਰ ਨੇ ਪੰਜਾਬ ਦੇ ਸਿਆਸਤਦਾਨ ਰਾਣਾ ਗੁਰਮੀਤ ਸਿੰਘ ਸੋਢੀ, ਜਿਹਡ਼ੇ ਕੁਝ ਦਿਨ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋਏ ਹਨ, ਨੂੰ ਜ਼ੈੱਡ ਸ਼੍ਰੇਣੀ ਦੀ ਵੀਆਈਪੀ ਸੁਰੱਖਿਆ ਦਿੱਤੀ ਹੈ। 67 ਸਾਲਾ ਸੋਢੀ ਚਾਰ ਵਾਰੀ ਵਿਧਾਇਕ ਬਣ ਚੁੱਕੇ ਹਨ ਤੇ ਉਨ੍ਹਾਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੁੰ ਜ਼ੈੱਡ ਸੁਰੱਖਿਆ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ’ਤੇ ਦਿੱਤੀ ਗਈ ਹੈ। ਉਹ ਜਦੋਂ ਵੀ ਪੰਜਾਬ ਤੇ ਦਿੱਲੀ ’ਚ ਸਫ਼ਰ ਕਰਨਗੇ ਤਾਂ ਉਨ੍ਹਾਂ ਦੀ ਸੁਰੱਖਿਆ ’ਚ ਸੀਆਰਪੀਐੱਫ ਦੇ ਕਮਾਂਡੋ ਹੋਣਗੇ। ਇਸ ਸੁਰੱਖਿਆ ਤਹਿਤ ਸੋਢੀ ਦੀ ਸੁਰੱਖਿਆ ’ਚ ਯਾਤਰਾ ਦੌਰਾਨ ਛੇ ਤੋਂ ਅੱਠ ਕਮਾਂਡੋ ਹੋਣਗੇ।