ਜ਼ਿਲ੍ਹਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਦੇ ਘਰਾਂ ਦੀ ਕੀਤੀ ਜਾਂਚ

0
46

ਫਿਰੋਜ਼ਪੁਰ (TLT) ਜ਼ਿਲ੍ਹਾ ਪੁਲਿਸ ਨੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਤੇ ਸਮਗਲਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਦੀ ਦੇਖ ਰੇਖ ਵਿਚ ਵੱਖ ਵੱਖ ਜਗ੍ਹਾ ‘ਤੇ ਚੈਕਿੰਗ ਕੀਤੀ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਪੁਲਿਸ ਵੱਲੋਂ ਚਲਾਏ ਸਪੈਸ਼ਲ ਅਭਿਆਨ ਤਹਿਤ ਯਾਦਵਿੰਦਰ ਸਿੰਘ ਬਾਜਪਾ ਡੀਐੱਸਪੀ ਦਿਹਾਤੀ ਦੀ ਦੇਖ ਰੇਖ ਵਿਚ ਥਾਣਾ ਮੁੱਖੀ ਕੁੱਲਗੜ੍ਹੀ, ਥਾਣਾ ਮੁੱਖੀ ਮਮਦੋਟ, ਥਾਣਾ ਮੁੱਖੀ ਤਲਵੰਡੀ ਭਾਈ, ਥਾਣਾ ਮੁੱਖੀ ਘੱਲਖੁਰਦ ਨੇ 70 ਦੇ ਕਰੀਬ ਕਰਮਚਾਰੀਆਂ ਦੇ ਨਾਲ ਪਿੰਡ ਸ਼ੇਰਖਾਂ ਵਿਚ ਸਪੈਸ਼ਲ ਨਾਕਾਬੰਦੀ ਕਰਕੇ ਅਤੇ ਪਿੰਡ ਨੂੰ ਸੀਲ ਕਰਕੇ ਸਮਾਜ ਵਿਰੋਧੀ ਅਨਸਰਾਂ ਦੇ ਘਰਾਂ ਦੀ ਤਲਾਸ਼ੀ ਲਈ। ਇਸ ਦੌਰਾਨ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਕੋਲੋਂ ਪੁਲਿਸ ਨੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਅਤੇ ਉਨਾਂ੍ਹ ਨੇ ਚੇਤਾਵਨੀ ਦਿੱਤੀ ਕਿ ਉਹ ਕਿਸੇ ਵੀ ਤਰਾਂ੍ਹ ਦੀ ਗੈਰ ਕਾਨੂੰਨੀ ਗਤੀਵਿਧੀਆਂ ਨਾ ਕਰਨ, ਕਿਉਂਕਿ ਫੜੇ ਜਾਣ ਤੇ ਉਨਾਂ੍ਹ ਨੂੰ ਬਖਸ਼ਿਆਂ ਨਹੀਂ ਜਾਵੇਗਾ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਦੀ ਜਾਂਚ ਦੇ ਦੌਰਾਨ ਕੋਈ ਵੀ ਇਤਰਾਜ ਯੋਗ ਵਸਤੂ ਬਰਾਮਦ ਨਹੀਂ ਹੋਈ ਹੈ।