ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਕੋਰੋਨਾ ਪਾਜ਼ੇਵਿਟ

0
40

ਨਵੀਂ ਦਿੱਲੀ (tlt) ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸੌਰਵ ਗਾਂਗੁਲੀ ਕੋਰੋਨਾ ਸੰਕਰਮਿਤ ਪਾਏ ਗਏ ਹਨ। ਗਾਂਗੁਲੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਬੀਸੀਸੀਆਈ ਦੇ ਬੌਸ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਕੋਵਿਡ 19 ਦਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਸੋਮਵਾਰ ਦੇਰ ਸ਼ਾਮ ਮਿਲੀ ਤੇ ਉਹ ਰਿਪੋਰਟ ਪਾਜ਼ੇਟਿਵ ਆਈ।

ਧਿਆਨ ਯੋਗ ਹੈ ਕਿ ਕਰੀਬ ਇਕ ਸਾਲ ਪਹਿਲਾਂ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦਾ ਭਰਾ ਸਨੇਹਾਸ਼ੀਸ਼ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਸੀ। ਉਸ ਦੌਰਾਨ ਗਾਂਗੁਲੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਪਰ ਇਸ ਵਾਰ ਗਾਂਗੁਲੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੌਰਵ ਗਾਂਗੁਲੀ ਨੂੰ ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਗਾਂਗੁਲੀ ਲੰਬੇ ਸਮੇਂ ਤੋਂ ਕੋਲਕਾਤਾ ਦੇ ਆਪਣੇ ਘਰ ਵਿਚ ਰਹਿ ਰਹੇ ਹਨ।

ਕਰੀਬ 12 ਸਾਲ ਤੱਕ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੇ ਸੌਰਵ ਗਾਂਗੁਲੀ ਲੰਬੇ ਸਮੇਂ ਤੱਕ ਟੀਮ ਇੰਡੀਆ ਦੇ ਕਪਤਾਨ ਵੀ ਰਹੇ ਹਨ। ਉਨ੍ਹਾਂ ਦੀ ਅਗਵਾਈ ‘ਚ ਟੀਮ ਇੰਡੀਆ ਨੇ ਵਿਦੇਸ਼ੀ ਧਰਤੀ ‘ਤੇ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਕਪਤਾਨੀ ‘ਚ ਵੀ ਟੀਮ ਇੰਡੀਆ ਨੇ 2003 ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਸੀ, ਜਿਸ ‘ਚ ਟੀਮ ਇੰਡੀਆ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਦੇਸ਼ ਲਈ ਕਈ ਦੁਵੱਲੀ ਅਤੇ ਬਹੁ-ਰਾਸ਼ਟਰੀ ਸੀਰੀਜ਼ ਜਿੱਤੀਆਂ ਹਨ।