ਸਾਲਾਨਾ ਟ੍ਰੈਨਿੰਗ ਕੈਂਪ ਅਤੇ ਨਰਮਦਾ ਟ੍ਰੈਕ ਕੈਂਪ ਅਟੈਂਡ ਕਰਨ ਵਾਲੇ ਕੈਡਿਟਸ ਦਾ ਸਨਮਾਨ

0
48

ਜਲੰਧਰ (ਰਮੇਸ਼ ਗਾਬਾ) ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ 34 ਐੱਨ.ਸੀ.ਸੀ. ਕੈਡਿਟਿਸ ਨੇ 2 ਪੰਜਾਬ ਬਟਾਲੀਅਨ ਵਲੋਂ ਆਯੋਜਿਤ ਕੀਤਾ 7 ਰੋਜ਼ਾ ਟ੍ਰੈਨਿੰਗ ਕੈਂਪ ਵਿੱਚ ਹਿੱਸਾ ਲਿਆ। ਕੈਂਪ ਵਿੱਚ ਪੁਜ਼ੀਸ਼ਨਾ ਹਾਸਿਲ ਕਰਨ ਵਾਲੇ ਕੈਡਿਟਸ ਨੂੰ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸਨਮਾਨਿਤ ਕੀਤਾ। ਲਾਇਲਪੁਰ ਖ਼ਾਲਸਾ ਕਾਲਜ ਦੇ ਕੈਡਿਟਸ ਨੇ ਫਾਇਰਿੰਗ, ਹਥਿਆਰਾਂ ਦੀ ਸਿਖਲਾਈ, ਡ੍ਰਿਲ ਅਤੇ ਸਭਿਆਚਾਰਕ ਮੁਕਾਬਿਲਆਂ ਵਿੱਚ ਸ਼ਿਰਕਤ ਕੀਤੀ। ਸੀਨੀਅਰ ਅੰਡਰ ਅਫਸਰ ਨਿਤਿਨ ਵਾਲੀਆ ਅਤੇ ਆਨੰਦ ਸਿੰਘ ਚੌਹਾਨ ਨੂੰ ਬੈਸਟ ਕੈਡਿਟ ਦੇ ਅਵਾਰਡ ਨਾਲ ਕੈਂਪ ਕਮਾਂਡਰ ਪ੍ਰਵੀਨ ਕਾਬਤਿਆਲ ਨੇ ਸਨਮਾਨਿਤ ਕੀਤਾ। ਅੰਡਰ ਅਫਸਰ ਅਮਨਦੀਪ ਕੌਰ ਨੂੰ ਬੈਸਟ ਕੈਡਿਟ ਕੈਟੀਗਿਰੀ ਵਿੱਚ ਦੂਜਾ ਸਥਾਨ ਪ੍ਰਾਪਤ ਹੋਇਆ। ਡ੍ਰਿਲ ਵਿੱਚ ਪਰਮਜੀਤ ਸਿੰਘ ਅਤੇ ਪ੍ਰਕਾਸ਼ ਨੂੰ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਮਿਲਿਆ। ਫਾਇਰਿੰਗ ਵਿੱਚ ਕੈਡਿਟ ਗੁਰਦਿੱਤ ਸਿੰਘ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਨਕਸ਼ਾ ਪੜ੍ਹਨ ਦੇ ਮੁਕਾਬਿਲਆਂ ਵਿੱਚ ਕੈਡਿਟ ਗੀਤਿਕਾ ਨੇ ਦੂਜਾ ਸਥਾਨ ਹਾਸਿਲ ਕੀਤਾ। ਗਾਰਡ ਡਿਊਟੀ ਵਿੱਚ ਮੁਕੇਸ਼ ਕੁਮਾਰ, ਪਰਸ਼ੋਤਮ ਅਤੇ ਹਰਮਨ ਨੂੰ ਸ਼੍ਰੇਸ਼ਟ ਕੈਡਿਟ ਐਲਾਨਿਆ ਗਿਆ। ਪਾਇਲਟਿੰਗ ਵਿੱਚ ਕੈਡਿਟ ਪਰਵਿੰਦਰ ਅਤੇ ਰਜਤ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ। ਸੀਨੀਅਰ ਅੰਡਰ ਅਫਸਰ ਰੁਪਿੰਦਰ ਸਿੰਘ ਅਤੇ ਹੋਰਾਂ ਨੇ ਕੈਂਪ ਦੇ ਆਖਰੀ ਦਿਨ ਸਭਿਆਚਾਰਕ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ। ਇਸ ਮੌਕੇ ਨਰਮਦਾ ਟ੍ਰੈਕ ਅਟੈਂਡ ਕਰਨ ਵਾਲੇ 5 ਕੈਡਿਟਸ ਆਨੰਦ ਸਿੰਘ ਚੌਹਾਨ, ਪਰਵਿੰਦਰ, ਰਾਮ ਮੋਹਨ ਤਿਵਾੜੀ, ਆਕਾਸ਼, ਭੁਵਨ ਠਾਕੁਰ ਨੂੰ ਵੀ ਪ੍ਰਿੰਸੀਪਲ ਸਾਹਿਬ ਨੇ ਸਨਮਾਨਿਤ ਕੀਤਾ। ਇੰਨ੍ਹਾਂ ਕੈਡਿਟਸ ਦੀ ਚੰਗੀ ਕਾਰਗੁਜ਼ਾਰੀ ਸਦਕਾ ਹੀ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਨੇ ਇਸ ਟਰੈਕ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਡਾ. ਕਰਨਬੀਰ ਸਿੰਘ, ਐਸੋਸੀਏਟ ਐੱਨ.ਸੀ.ਸੀ. ਅਫਸਰ ਵੀ ਮੌਜ਼ੂਦ ਸਨ।