ਗੁਰੂਦੁਆਰਾ ਸੱਚ ਖੰਡ ਸਾਹਿਬ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ

0
44

ਜਲੰਧਰ(ਰਮੇਸ਼ ਗਾਬਾ) ਆਖਰੀ ਉਮੀਦ ਵੈਲਫੇਅਰ ਸੋਸਾਇਟੀ ਅਤੇ ਏਕ ਮਾਤਰ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਗੁਰੂਦੁਆਰਾ ਸੱਚ ਖੰਡ ਸਾਹਿਬ ਅਮਰ ਨਗਰ ਗੁਲਾਬ ਦੇਵੀ ਰੋਡ ਵਿਖੇ 15ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਉਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਕੀਤਾ। ਕੈਂਪ ਵਿੱਚ 70 ਦੇ ਕਰੀਬ ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਦੌਰਾਨ ਵਿਧਾਇਕ ਬਾਵਾ ਹੈਨਰੀ ਨੇ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਅਤੇ ਏਕ ਮਾਤਰ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਸਾਬਕਾ ਗੁਰਪਾਲ ਸਿੰਘ ਟੱਕਰ, ਦਵਿੰਦਰ ਸ਼ਰਮਾ ਬੌਬੀ, ਪਰਮਿੰਦਰ ਸਿੰਘ ਟੱਕਰ, ਅੰਤਰਪ੍ਰੀਤ ਸਿੰਘ ਟੱਕਰ, ਨਰਿੰਦਰ ਸਿੰਘ, ਪਾਰਸ਼ਦਪਤੀ ਪ੍ਰੀਤ ਖਾਲਸਾ, ਜਤਿੰਦਰ ਸਿੰਘ, ਰਣਜੀਤ ਸਿੰਘ ਹੈਪੀ, ਹਰਦੀਪ ਸਿੰਘ ਆਦਿ ਮੌਜੂਦ ਸਨ।0 0 0