ਸਾਬਕਾ ਮੰਤਰੀ ਬਿਕਰਮ ਮਜੀਠੀਆ ਅਦਾਲਤ ਪਹੁੰਚੇ, ਮੰਗੀ ਅਗਾਊਂ ਜ਼ਮਾਨਤ

0
69

ਮੋਹਾਲੀ (TLT) ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਖਿਲਾਫ ਦਰਜ ਨਸ਼ਿਆਂ ਦੇ ਮਾਮਲੇ ਵਿਚ ਜ਼ਮਾਨਤ ਹਾਸਲ ਕਰਨ ਲਈ ਮੋਹਾਲੀ ਦੀ ਅਦਾਲਤ ਵਿਚ ਦਾਇਰ ਕੀਤੀ ਹੈ। ਆਪਣੀ ਅਰਜ਼ੀ ਵਿਚ ਮਜੀਠੀਆ ਨੇ ਕਿਹਾ ਹੈ ਕਿ ਉਨ੍ਹਾਂ ਖਿਲਾਫ ਪੁਲਿਸ ਕੋਲ ਕੋਈ ਸਬੂਤ ਨਹੀਂ ਹੈ, ਇਸ ਲਈ ਉਹਨਾਂ ਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ। ਉਨ੍ਹਾਂ ਖਿਲਾਫ ਕੀਤੀ ਗਈ ਐਫਆਈਆਰ ਚੋਣਾਂ ‘ਚ ਸਿਆਸੀ ਲਾਹਾ ਲੈਣ ਲਈ ਦਰਜ ਕੀਤੀ ਗਈ ਹੈ।

ਦੱਸ ਦੇਈਏ ਕਿ ਇਹ ਅਰਜ਼ੀ ਉਹਨਾਂ ਦੇ ਵਕੀਲਾਂ ਵੱਲੋਂ ਦਾਇਰ ਕੀਤੀ ਗਈਹੈ। ਮਜੀਠੀਆ ਆਪ ਅਜੇ ਸਾਹਮਣੇ ਨਹੀਂ ਆਏ।